Home

ਅਸਤਸਨਾ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34


-Reset+

ਕਾਂਡ 33

1 ਇਹ ਉਹ ਅਸੀਸ ਹੈ ਜਿਹੜੀ ਪਰਮੇਸ਼ੁਰ ਦੇ ਬੰਦੇ, ਮੂਸਾ ਨੇ, ਆਪਣੀ ਮੌਤ ਤੋਂ ਪਹਿਲਾਂ ਇਸਰਾਏਲ ਦੇ ਲੋਕਾਂ ਨੂੰ ਦਿੱਤੀ।
2 ਮੂਸਾ ਨੇ ਆਖਿਆ,“ਯਹੋਵਾਹ ਸੀਨਈ ਪਰਬਤ ਤੋਂ ਆਇਆ,ਜਿਵੇਂ ਸਾਡੇ ਉੱਤੇ ਸੇਈਰ ਤੋਂ ਸਵੇਰ ਦੀਚਮਕਦੀ ਰੌਸ਼ਨੀ ਆਉਂਦੀ ਹੈ।ਉਹ ਪਾਰਾਨ ਪਰਬਤ ਤੋਂ ਆਉਂਦੀ ਰੌਸ਼ਨੀ ਵਾਂਗ ਚਮਕਿਆ।ਉਹ ਆਪਣੇ ਸੱਜੇ ਹੱਥ ਵਿੱਚ ਭਖਦੀ ਹੋਈ ਰੌਸ਼ਨੀ ਨਾਲ ਦਸ ਹਜ਼ਾਰਾ ਪਵਿੱਤਰ ਹਸਤੀਆਂ ਕੋਲੋਂ ਆਇਆ।
3 ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ।ਉਸਦੇ ਸਾਰੇ ਪਵਿੱਤਰ ਆਦਮੀ ਉਸਦੇ ਹੱਥ ਵਿੱਚ ਹਨ।ਯਹੋਵਾਹ ਉਨ੍ਹਾਂ ਨੂੰ ਰਾਹ ਵਿਖਾਉਣ ਵਾਲਾ ਹੈ ਅਤੇ ਉਸ ਦੀਆਂ ਬਿਵਸਥਾ ਸਿਖ੍ਖ ਰਹੇ ਹਨ!
4 ਮੂਸਾ ਨੇ ਬਿਵਸਥਾ ਦਿੱਤੀ।ਉਹ ਸਾਖੀਆਂ ਯਾਕੂਬ ਦੇ ਲੋਕਾਂ ਲਈ ਹਨ।
5 ਇਸ ਸਮੇਂ, ਇਸਰਾਏਲ ਦੇਸਾਰੇ ਪਰਿਵਾਰ-ਸਮੂਹਅੰਦਰ ਦਾ ਰਾਜਾ ਬਣ ਗਿਆ।
6 “ਰਊਬੇਨ ਜੀਵੇ, ਉਹ ਨਾ ਮਰੇ!ਪਰ ਉਸਦੇ ਪਰਿਵਾਰ-ਸਮੂਹ ਅੰਦਰ ਸਿਰਫ਼ ਥੋੜੇ ਜਿਹੇ ਲੋਕ ਹੋਣ!”
7 ਮੂਸਾ ਨੇ ਯਹੂਦਾਹ ਬਾਰੇ ਇਹ ਗੱਲਾਂ ਆਖੀਆਂ,“ਹੇ ਯਹੋਵਾਹ, ਯਹੂਦਾਹ ਦੇ ਆਗੂ ਨੂੰ ਸੁਣ ਜਦੋਂ ਉਹ ਸਹਾਇਤਾ ਲਈ ਪੁਕਾਰ ਕਰਦਾ ਹੈ।ਉਸਨੂੰ ਉਸਦੇ ਆਪਣੇ ਲੋਕਾਂ ਵਿੱਚ ਲੈ ਆ।ਉਸਨੂੰ ਤਕੜਾ ਕਰ ਅਤੇ ਆਪਣਿਆ ਦੁਸ਼ਮਣਾ ਨੂੰ ਹਰਾਉਣ ਵਿੱਚ ਉਸਦੀ ਸਹਾਇਤਾ ਕਰ।”
8 ਮੂਸਾ ਨੇ ਇਹ ਗੱਲਾਂ ਲੇਵੀ ਬਾਰੇ ਆਖੀਆਂ,“ਲੇਵੀ ਤੇਰਾ ਸੱਚਾ ਅਨੁਯਾਈ ਹੈ।ਉਹ ਉਰੀਮ ਅਤੇ ਥੁੰਮੀਮ ਰਖਦਾ ਹੈ।ਮਸ੍ਸਾ ਵਿੱਚ ਤੂੰ ਲੇਵੀ ਦੇ ਲੋਕਾਂ ਨੂੰ ਪਰਖਿਆ ਸੀ।ਮਰੀਬਾਹ ਦੇ ਪਾਣੀਆਂ ਵਿਖੇ ਤੂੰ ਸਾਬਤ ਕੀਤਾ ਸੀ ਕਿ ਉਹ ਤੇਰੇ ਹਨ।
9 ਉਨ੍ਹਾਂ ਨੇ ਤੇਰਾ, ਯਹੋਵਾਹ, ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ,ਆਪਣੇ ਖੁਦ ਦੇ ਪਰਿਵਾਰਾਂ ਨਾਲੋ ਵੀ ਚੰਗੀ ਤਰ੍ਹਾਂ।ਉਹ ਆਪਣੇ ਮਾਪਿਆ ਨੂੰ ਭੁੱਲ ਗਏ ਅਤੇ ਖੁਦ ਦੇ ਭਰਾਵਾ ਨੂੰ ਨਹੀਂ ਪਛਾਣਿਆ।ਉਨ੍ਹਾਂ ਆਪਣੇ ਬਚਿਆ ਵੱਲ ਧਿਆਨ ਨਹੀਂ ਦਿੱਤਾ।ਪਰ ਉਨ੍ਹਾਂ ਤੇਰੇ ਹੁਕਮਾ ਦੀ ਪਾਲਣਾ ਕੀਤੀਅਤੇ ਉਨ੍ਹਾਂ ਤੇਰੇ ਇਕਰਾਰਨਾਮੇ ਨੂੰ ਰੱਖਿਆ ਸੀ।
10 ਉਹ ਤੁਹਾਡੇ ਯਾਕੂਬ ਨੂੰ ਬਿਧੀਆਂ ਸਿਖਾਉਣਗੇ।ਉਹ ਇਸਰਾਏਲ ਨੂੰ ਤੁਹਾਡੀ ਬਿਧੀ ਸਿਖਾਉਣਗੇ। ਉਹ ਤੁਹਾਡੇ ਸਾਮ੍ਹਣੇ ਧੂਫ਼ ਧੁਖਾਉਣਗੇ।ਉਹ ਤੁਹਾਡੀ ਜਗਵੇਦੀ ਉੱਤੇ ਹੋਮ ਦੀ ਭੇਟ ਚੜਾਉਣਗੇ।
11 “ਮੇਰੇ ਯਹੋਵਾਹ, ਲੇਵੀ ਦੀਆਂ ਚੀਜ਼ਾਂ ਨੂੰ ਅਸੀਸ ਦੇ।ਉਸ ਦੀਆਂ ਕੀਤੀਆਂ ਗੱਲਾਂ ਨੂੰ ਪ੍ਰਵਾਨ ਕਰ।ਉਸ ਉੱਪਰ ਹਮਲਾ ਕਰਨ ਵਾਲੇ ਲੋਕਾਂ ਨੂੰ ਤਬਾਹ ਕਰ ਦੇ!ਉਸਦੇ ਦੁਸ਼ਮਣ ਨੂੰ ਹਰਾ ਦੇ, ਤਾਂ ਜੋ ਉਹ ਦੁਬਾਰਾ ਹਮਲਾ ਨਾ ਕਰਨ।”
12 ਮੂਸਾ ਨੇ ਬਿਨਯਾਮੀਨ ਬਾਰੇ ਇਹ ਆਖਿਆ,“ਯਹੋਵਾਹ, ਬਿਨਯਾਮੀਨ ਨੂੰ ਪਿਆਰ ਕਰਦਾ ਹੈ।ਬਿਨਯਾਮੀਨ ਉਸਦੇ ਨੇੜੇ ਹੋਕੇ ਰਹੇਗਾਯਹੋਵਾਹ ਹਰ ਸਮੇਂ ਉਸਦੀ ਰੱਖਿਆ ਕਰਦਾ ਹੈ।ਅਤੇ ਯਹੋਵਾਹ ਉਸਦੀ ਧਰਤੀ ਉੱਤੇ ਰਹੇਗਾ।”
13 ਮੂਸਾ ਨੇ ਯੂਸੁਫ਼ ਬਾਰੇ ਇਹ ਆਖਿਆ,“ਸ਼ਾਲਾ ਯਹੋਵਾਹ ਯੂਸੁਫ਼ ਦੀ ਧਰਤੀ ਨੂੰ ਅਸੀਸ ਦੇਵੇ।ਯਹੋਵਾਹ, ਉੱਪਰੋਂ ਆਕਾਸ਼ ਵਿੱਚੋਂ ਮੀਂਹਅਤੇ ਹੇਠਾ ਧਰਤੀ ਵਿੱਚੋਂ ਪਾਣੀ ਭੇਜੋ।
14 ਸੂਰਜ ਉਨ੍ਹਾਂ ਨੂੰ ਚੰਗਾ ਫ਼ਲ ਦੇਵੇ।ਹਰ ਮਹੀਨਾ ਆਪਣਾ ਉੱਤਮ ਫ਼ਲ ਲਿਆਵੇ।
15 ਪ੍ਰਾਚੀਨ ਪਹਾੜੀਆਂ ਅਤੇ ਪੁਰਾਣੇ ਪਰਬਤ ਆਪਣੇ ਸਭ ਤੋਂਵਧੀਆ ਫ਼ਲ ਪੈਦਾ ਕਰਨ।
16 ਧਰਤੀ ਆਪਣਾ ਸਰਬੋਤਮ ਫ਼ਲ ਯੂਸੁਫ਼ ਨੂੰ ਦੇਵੇਗੀ।ਯੂਸੁਫ਼ ਨੇ ਆਪਣੇ ਭਰਾਵਾਂ ਉੱਤੇ ਸ਼ਾਸਨ ਕੀਤਾ।ਇਸ ਲਈ ਝਾੜੀ ਦਾ ਯਹੋਵਾਹ ਯੂਸੁਫ਼ ਨੂੰ ਸਰਬੋਤਮ ਫ਼ਲ ਦੇਵੇ।
17 ਅਫ਼ਰਾਈਮ ਅਤੇ ਮਨਸ਼ਹ ਪਲੇਠੇਬਲਦ ਵਾਂਗ ਤੇਜਸਵੀ ਹਨ।ਉਹ ਹੋਰਨਾ ਲੋਕਾਂ ਉੱਤੇ ਹਮਲਾ ਕਰਨਗੇਅਤੇ ਉਨ੍ਹਾਂ ਨੂੰ ਧਰਤੀ ਦੇ ਅੰਤ ਤੀਕ ਧੱਕ ਦੇਣਾਗੇ!ਹਾਂ, ਮਨਸ਼ਹ ਕੋਲ ਹਜ਼ਾਰਾ ਲੋਕ ਹਨ,ਅਤੇ ਅਫ਼ਰਾਈਮ ਕੋਲ
10 ,000 ਹਨ।”
18 ਮੂਸਾ ਨੇ ਜ਼ਬੁਲੂਨ ਬਾਰੇ ਇਹ ਆਖਿਆ,“ਜ਼ਬੁਲੂਨ, ਖੁਸ਼ ਹੋ, ਜਦੋਂ ਵੀ ਤੂੰ ਬਾਹਰ ਜਾਵੇਂ।ਯਿੱਸਾਕਾਰ, ਆਪਣੇ ਤੰਬੂਆਂ ਵਿੱਚ ਖੁਸ਼ ਹੋ।
19 ਉਹ ਲੋਕਾਂ ਨੂੰ ਆਪਣੇ ਪਰਬਤ ਉੱਤੇ ਸਦ੍ਦਣਗੇ।ਉਹ ਸਹੀ ਬਲੀਆਂ ਭੇਟ ਕਰਨਗੇਅਤੇ ਸਮੁੰਦਰ ਵਿੱਚੋਂ ਅਮੀਰੀਆਂਅਤੇ ਕੰਢਿਆਂ ਤੋਂ ਖਜ਼ਾਨੇ ਕਢਣਗੇ।”
20 ਮੂਸਾ ਨੇ ਗਾਦ ਬਾਰੇ ਇਹ ਆਖਿਆ,“ਉਸਤਤ ਪਰਮੇਸ਼ੁਰ ਦੀ, ਜਿਸਨੇ ਗਾਦ ਨੂੰ ਦਿੱਤੀ ਹੋਰ ਧਰਤੀ!ਬਬ੍ਬਰ ਸ਼ੇਰ ਵਰਗਾ ਹੈ ਗਾਦ। ਲੇਟਿਆ ਰਹਿੰਦਾ ਹੈ ਉਹ ਅਤੇ ਇੰਤਜ਼ਾਰ ਕਰਦਾ ਹੈ।ਫ਼ੇਰ ਹਮਲਾ ਕਰਦਾ ਹੈ ਉਹ ਅਤੇ ਚੀਰ ਦਿੰਦਾ ਹੈ ਜਾਨਵਰ ਨੂੰ ਫ਼ੀਤੀ-ਫ਼ੀਤੀ।
21 ਚੁਣ ਲੈਂਦਾ ਹੈ ਉਹ ਸਰਬੋਤਮ ਹਿੱਸਾ ਆਪਣੇ ਲਈ ਰਖਦਾਹੈ ਉਹ ਕਮਾਂਡਰ ਦਾ ਹਿੱਸਾ।ਲੋਕਾਂ ਦੇ ਆਗੂ ਆਉਂਦੇ ਨੇ ਕੋਲ ਉਸਦੇ।ਕਰਦਾ ਹੈ ਉਹ ਉਹੀ ਜੋ ਨੇਕ ਹੈ ਯਹੋਵਾਹ ਦੀ ਨਿਗਾਹ ਵਿੱਚ।ਕਰਦਾ ਹੈ ਉਹ ਉਹੀ ਜੋ ਠੀਕ ਹੈ ਇਸਰਾਏਲ ਦੇ ਲੋਕਾਂ ਲਈ।”
22 ਮੂਸਾ ਨੇ ਦਾਨ ਬਾਰੇ ਇਹ ਆਖਿਆ:“ਦਾਨ ਸ਼ੇਰ ਦਾ ਬੱਚਾ ਹੈ ਜਿਹੜਾ ਬਾਸ਼ਾਨ ਵਿੱਚੋਂ ਝਪਟਦਾ ਹੈ।”
23 ਮੂਸਾ ਨੇ ਨਫ਼ਤਾਲੀ ਬਾਰੇ ਇਹ ਆਖਿਆ:“ਨਫ਼ਤਾਲੀ, ਤੂੰ ਚੰਗੀਆਂ ਚੀਜ਼ਾਂ ਹਾਸਿਲ ਕਰੇਗਾ।ਯਹੋਵਾਹ ਸੱਚ ਮੁੱਚ ਤੈਨੂੰ ਅਸੀਸ ਦੇਵੇਗਾ।ਤੂੰ ਗਲੀਲੀ ਝੀਲ ਦੇ ਦਖਣੀ ਕੰਢੇ ਤੀਕ ਧਰਤੀ ਹਾਸਿਲ ਕਰੇਂਗਾ।”
24 ਮੂਸਾ ਨੇ ਆਸ਼ੇਰ ਦੇ ਬਾਰੇ ਇਹ ਆਖਿਆ,“ਆਸ਼ੇਰ ਪੁੱਤਰਾਂ ਵਿੱਚੋਂ ਸਭ ਤੋਂ ਸੁਭਾਗਾ ਹੈ।ਉਹ ਆਪਣੇ ਭਰਾਵਾ ਦਾ ਪਿਆਰ ਹੋਵੇ,ਅਤੇ ਉਹ ਜੈਤੂਨ ਦੇ ਤੇਲ ਨਾਲ ਆਪਣੇ ਪੈਰ ਧੋਵੇ।
25 ਤੇਰੇ ਦਰਾ ਉੱਤੇ ਲੋਹੇ ਅਤੇ ਤਾਂਬੇ ਦੇ ਜਿਂਦਰੇ ਹੋਣਗੇ।ਤੂੰ ਉਮਰ ਭਰ ਲਈ ਤਕੜਾ ਹੋਵੇਂਗਾ।”
26 “ਕੋਈ ਯਸ਼ੁਰੂਨ ਦੇ ਪਰਮੇਸ਼ੁਰ ਵਰਗਾ ਨਹੀਂ!ਉਹ ਮਿਹਰਬਾਨ ਹੋਕੇ ਤੇਰੀ ਸਹਾਇਤਾ ਕਰਨ ਲਈਬਦ੍ਦਲਾ ਰਾਹੀਂ ਅਕਾਸ਼ ਵਿੱਚ, ਸਵਾਰੀ ਕਰਦਾ ਹੈ।
27 ਸਦੀਵ ਪਰਮੇਸ਼ੁਰਤੇਰੀ ਸੁਰਖਿਆ ਦਾ ਸਥਾਨ ਹੈ।ਉਸ ਦੀ ਸਦੀਵ ਸ਼ਕਤੀਤੇਰਾ ਬਚਾਉ ਕਰਦੀ ਹੈ,ਉਹ ਤੇਰੇ ਦੁਸ਼ਮਣਾ ਨੂੰ ਇਹ ਆਖਦਿਆ ਤੇਰੀ ਧਰਤੀਵਿੱਚੋਂ ਕਢ ਦੇਵੇਗਾ, ‘ਤਬਾਹ ਕਰ ਦੇ ਦੁਸ਼ਮਣ ਨੂੰ!’
28 ਇਸ ਲਈ ਇਸਰਾਏਲ ਸੁਰਖਿਅਤ ਰਹੇਗਾ,ਯੂਸੁਫ਼ ਦਾ ਖੂਹ ਸੁਰਖਿਅਤ ਹੈ।ਉਹ ਧਰਤੀ, ਅਨਾਜ਼ ਅਤੇ ਮੈਅ ਵਾਲੀ ਹਾਸਿਲ ਕਰਨਗੇ।ਅਤੇ ਉਸ ਧਰਤੀ ਉੱਤੇ ਕਾਫ਼ੀ ਬਰਖਾ ਹੋਵੇਗੀ।
29 ਇਸਰਾਏਲ, ਤੂੰ ਸੁਭਾਗਾ ਹੈ।ਕੋਈ ਹੋਰ ਦੇਸ਼ ਤੇਰੇ ਜਿਹਾ ਨਹੀਂ।ਯਹੋਵਾਹ ਨੇ ਤੇਰਾ ਬਚਾਉ ਕੀਤਾ ਸੀ।ਉਹ ਉਸ ਮਜ਼ਬੂਤ ਢਾਲ ਵਰਗਾ ਜੋ ਤੇਰਾ ਬਚਾਉ ਕਰਦੀ ਹੈ।ਉਹ ਤਲਵਾਰ ਜਿਹਾ ਸ਼ਕਤੀਸ਼ਾਲੀ ਹੈ।ਤੇਰੇ ਕੋਲੋਂ ਤੇਰੇ ਦੁਸ਼ਮਣ ਭੈਭੀਤ ਹੋਣਗੇਅਤੇ ਤੂੰ ਉਨ੍ਹਾਂ ਦੇ ਪਵਿੱਤਰ ਸਥਾਨ ਲਿਤਾੜ ਦੇਵੇਗਾ।