ਇਕਰਾਰ ਕਰਨ ਬਾਰੇ ਹੋਸ਼ਿਆਰ ਰਹੋ
5
ਜਦੋ ਤੁਸੀਂ ਪਰਮੇਸ਼ੁਰ ਦੇ ਮੰਦਰ ਵਿੱਚ ਜਾਵੋ ਤਾਂ ਹੋਸ਼ਿਆਰ ਰਹੋ। ਮੂਰੱਖਾਂ ਵਾਂਗ ਬਲੀਆਂ ਚੜ੍ਹਾਉਣ ਨਾਲੋਂ ਪਰਮੇਸ਼ੁਰ ਨੂੰ ਮੰਨਣਾ ਬਿਹਤਰ ਹੈ। ਕਿਉਂ ਕਿ ਉਹ ਬਦੀ ਕਰਦੇ ਹਨ, ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦੇ। ਆਪਣੇ ਮੂੰਹ ਨਾਲ ਰੁੱਖ੍ਖੇ ਨਾ ਹੋਵੋ, ਅਤੇ ਪਰਮੇਸ਼ੁਰ ਅੱਗੇ ਆਪਣੇ ਦਿਲ ਨੂੰ ਰੁੱਖਾ ਨਾ ਬੋਲਣ ਦੇਵੋ। ਕਿਉਂ ਕਿ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਤੁਸੀਂ ਧਰਤੀ ਉੱਤੇ ਹੋ। ਇਸੇ ਲਈ, ਆਪਣੇ ਸ਼ਬਦਾਂ ਨੂੰ ਘਟਾਵੋ।
ਕਿਉਂ ਕਿ ਬਹੁਤੀ ਚਿੰਤਾ ਬੁਰੇ ਸੁਪਨੇ ਲਿਆਉਂਦੀ ਹੈ ਅਤੇ ਮੂਰਖ,
ਅਨੇਕ ਸ਼ਬਦ ਲਿਆਉਂਦੇ ਹਨ।
ਜੇ ਤੁਸੀਂ ਪਰਮੇਸ਼ੁਰ ਨਾਲ ਕੋਈ ਇਕਰਾਰ ਕਰੋ। ਤਾਂ ਆਪਣੇ ਕੀਤੇ ਹੋਏ ਇਕਰਾਰ ਨੂੰ ਕਰਨ ਵਿੱਚ ਢਿੱਲ ਨਾ ਲਾਉ। ਪਰਮੇਸ਼ੁਰ ਮੂਰੱਖਾਂ ਨਾਲ ਪ੍ਰਸੰਨ ਨਹੀਂ ਹੁੰਦਾ। ਪਰਮੇਸ਼ੁਰ ਨੂੰ ਉਹੀ ਦਿਓ ਜਿਸ ਨੂੰ ਦੇਣ ਦਾ ਤੁਸੀਂ ਇਕਰਾਰ ਕੀਤਾ ਸੀ। ਕਿਸੇ ਚੀਜ਼ ਨੂੰ ਦੇਣ ਦਾ ਇਕਰਾਰ ਕਰਨ ਅਤੇ ਫੇਰ ਉਸ ਨੂੰ ਪੂਰਾ ਕਰਨ ਦੇ ਯੋਗ ਨ ਹੋਣ ਨਾਲੋਂ ਕਿਸੇ ਵੀ ਚੀਜ਼ ਦਾ ਇਕਰਾਰ ਨਾ ਕਰਨਾ ਬਿਹਤਰ ਹੈ। ਇਸ ਲਈ, ਆਪਣੇ ਸ਼ਬਦਾਂ ਨਾਲ ਆਪਣੇ-ਆਪ ਨੂੰ ਦੋਸ਼ੀ ਨਾ ਬਣਾਓ। ਜਾਜਕ ਨੂੰ ਇਹ ਨਾ ਆਖੋ, “ਜੋ ਮੈਂ ਆਖਿਆ ਸੀ ਮੇਰਾ ਮਤਲਬ ਉਹ ਨਹੀਂ ਸੀ!” ਪਰਮੇਸ਼ੁਰ ਨੂੰ ਗੁੱਸਾ ਕਿਉਂ ਆਵੇ ਜਦੋਂ ਉਹ ਤੁਹਾਨੂੰ ਸੁਣਦਾ, ਅਤੇ ਉਸ ਸਾਰੇ ਕੁਝ ਨੂੰ ਤਬਾਹ ਕਰ ਦੇਵੇ ਜਿਸ ਲਈ ਤੁਸੀਂ ਕੰਮ ਕਰ ਰਹੇ ਸੀ। ਤੁਹਾਨੂੰ ਦਿਨ ਵੇਲੇ ਸੁਪਨੇ ਵੇਖਕੇ ਅਤੇ ਜ਼ਿਆਦਾ ਬੋਲਕੇ ਆਪਣੇ-ਆਪ ਨੂੰ ਖਤਰੇ ’ਚ ਨਹੀਂ ਪਾਉਣਾ ਚਾਹੀਦਾ। ਬਲਕਿ, ਪਰਮੇਸ਼ੁਰ ਦੀ ਇੱਜ਼ਤ ਕਰੋ!
ਹਰ ਹਾਕਮ ਉੱਤੇ ਹੋਰ ਹਾਕਮ ਹੈ
ਜੇਕਰ ਤੁਸੀਂ ਗਰੀਬ ਤੇ ਅਤਿਆਚ੍ਚਾਰ ਹੁੰਦਿਆਂ ਅਤੇ ਨਿਆਂ ਨੂੰ ਅਸ੍ਵੀਕਾਰ ਹੁੰਦਿਆਂ ਵੇਖੋਁ, ਅਚਂਭਿਤ ਨਾ ਹੋਵੋ। ਹਰ ਅਧਿਕਾਰੀ ਉੱਪਰ ਅਧਿਕਾਰੀ ਹੈ, ਅਤੇ ਅਗਾਂਹ ਇਨ੍ਹਾਂ ਅਧਿਕਾਰੀਆਂ ਉੱਤੇ ਅਧਿਕਾਰੀ ਹਨ। ਅਤੇ ਇਹ ਸਭ ਕੁਝ ਜ਼ਮੀਨ ਤੋਂ ਨਫ਼ਾ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ, ਕਿਉਂ ਕਿ ਰਾਜਾ ਖੇਤਾਂ ਤੇ ਨਿਰਭਰ ਕਰਦਾ ਹੈ।
ਦੌਲਤ ਖੁਸ਼ੀ ਨਹੀਂ ਖਰੀਦ ਸੱਕਦੀ
10 ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰਦਾ ਹੈ, ਕਦੇ ਵੀ ਪੈਸੇ ਨਾਲ ਸੰਤੁਸ਼ਟ ਨਹੀਂ ਹੋਵੇਗਾ ਜੋ ਉਸ ਦੇ ਪਾਸ ਹੈ। ਅਤੇ ਜਿਹੜਾ ਬੰਦਾ ਦੌਲਤ ਨੂੰ ਪਿਆਰ ਕਰਦਾ, ਕਦੇ ਵੀ ਫ਼ਸਲ ਨਾਲ ਸੰਤੁਸ਼ਟ ਨਹੀਂ ਹੋਵੇਗਾ। ਇਹ ਵੀ ਅਰਬਹੀਣ ਹੈ।
11 ਜਿਂਨੀ ਵੀ ਬਹੁਤੀ ਦੌਲਤ ਕਿਸੇ ਬੰਦੇ ਕੋਲ ਹੁੰਦੀ ਹੈ ਉਤਨੇ ਹੀ ਬਹੁਤੇ ਉਸ ਦੇ “ਦੋਸਤ” ਹੁੰਦੇ ਹਨ ਜੋ ਇਸ ਨੂੰ ਖਰਚਣ ਵਿੱਚ ਸਹਾਈ ਹੁੰਦੇ ਹਨ। ਇਸ ਤਰ੍ਹਾਂ ਅਮੀਰ ਆਦਮੀ ਅਸਲ ਵਿੱਚ ਕੋਈ ਲਾਭ ਪ੍ਰਾਪਤ ਨਹੀਂ ਕਰਦਾ। ਉਹ ਸਿਰਫ ਆਪਣੀ ਦੌਲਤ ਨੂੰ ਦੇਖ ਸੱਕਦਾ ਹੈ।
12 ਜਿਹੜਾ ਬੰਦਾ ਸਾਰਾ ਦਿਨ ਸਖਤ ਮਿਹਨਤ ਕਰਦਾ ਹੈ, ਘਰ ਆ ਕੇ ਸ਼ਾਂਤੀ ਨਾਲ ਸੌਁਦਾ ਹੈ। ਬਿਨਾ ਚਿੰਤਾ ਕੀਤਿਆਂ ਕਿ ਉਸ ਨੇ ਬਹੁਤਾ ਖਾਧਾ ਜਾਂ ਥੋੜਾ। ਪਰ ਅਮੀਰ ਆਦਮੀ ਆਪਣੇ ਧੰਨ ਦਾ ਫਿਕਰ ਕਰਦਾ ਰਹਿੰਦਾ ਹੈ ਅਤੇ ਉਹ ਸੌਂ ਨਹੀਂ ਸੱਕਦਾ।
13 ਇੱਕ ਘਿਨਾਉਣੀ ਬਦੀ ਹੈ ਜਿਸ ਨੂੰ ਮੈਂ ਇਸ ਦੁਨੀਆਂ ਵਿੱਚ ਵਾਪਰਦਿਆਂ ਦੇਖਿਆ। ਦੌਲਤ ਇਸ ਦੇ ਮਾਲਕ ਦੁਆਰਾ ਰੱਖੀ ਜਾਂਦੀ ਹੈ ਜੋ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਣ ਬਣਦੀ ਹੈ 14 ਅਤੇ ਫੇਰ ਕੁਝ ਬੁਰਾ ਵਾਪਰਦਾ ਹੈ ਅਤੇ ਉਹ ਹਰ ਚੀਜ਼ ਗੁਆ ਬੈਠਦਾ ਹੈ। ਇਸ ਤਰ੍ਹਾਂ ਉਸ ਬੰਦੇ ਕੋਲ ਆਪਣੇ ਪੁੱਤਰ ਨੂੰ ਦੇਣ ਲਈ ਕੁਝ ਨਹੀਂ ਬਚਦਾ।
15 ਬਿਲਕੁਲ ਜਿਵੇਂ ਉਹ ਆਪਣੀ ਮਾਤਾ ਦੇ ਗਰਭ ਵਿੱਚੋਂ ਨੰਗਾ ਬਾਹਰ ਆਇਆ, ਉਹ ਫ਼ਿਰ ਤੋਂ ਨੰਗਾ ਹੀ ਜਾਵੇਗਾ ਅਤੇ ਜਦੋਂ ਉਹ ਜਾਵੇਗਾ ਉਸ ਵਿੱਚੋਂ ਕੁਝ ਵੀ ਆਪਣੇ ਨਾਲ ਨਹੀਂ ਲੈ ਕੇ ਜਾਵੇਗਾ ਜਿਸ ਲਈ ਉਸ ਨੇ ਕੰਮ ਕੀਤਾ ਸੀ। 16 ਇਹ ਘਿਨਾਉਣੀ ਬਦੀ ਹੈ। ਉਹ ਦੁਨੀਆਂ ਨੂੰ ਓਸੇ ਤਰ੍ਹਾਂ ਛੱਡ ਦੇਵੇਗਾ ਜਿਵੇਂ ਉਹ ਆਇਆ ਸੀ। ਤਾਂ ਫ਼ਿਰ ਉਸ ਨੂੰ ਕੀ ਲਾਭ ਮਿਲੇਗਾ, “ਕਿ ਉਸ ਨੂੰ ਹਵਾ ਲਈ ਮਜਦੂਰੀ ਕਰਨੀ ਪੈਂਦੀ ਹੈ।” 17 ਉਸ ਨੂੰ ਕੇਵਲ ਉਦਾਸੀ ਅਤੇ ਗਮ ਨਾਲ ਭਰੇ ਹੋਏ ਦਿਨ ਹੀ ਮਿਲਦੇ ਹਨ। ਅਖੀਰ ਵਿੱਚ ਉਸ ਨੂੰ ਨਾਕਾਮੀ ਬਿਮਾਰੀ ਅਤੇ ਗੁੱਸਾ ਹੀ ਮਿਲਦਾ ਹੈ।
ਆਪਣੇ ਜੀਵਨ ਦੇ ਕੰਮ ਦਾ ਆਨੰਦ ਮਾਣੋ
18 ਮੈਂ ਦੇਖਿਆ ਹੈ ਕਿ ਸਭ ਤੋਂ ਚੰਗਾ ਕੰਮ ਜਿਹੜਾ ਕੋਈ ਬੰਦਾ ਕਰ ਸੱਕਦਾ ਖਾਣਾ ਅਤੇ ਪੀਣਾ ਹੈ ਅਤੇ ਆਪਣੇ ਕੰਮ ਦੇ ਫ਼ਲ ਦਾ ਆਨੰਦ ਮਾਨਣਾ, ਜੋ ਉਹ ਇਸ ਦੁਨੀਆਂ ਵਿੱਚ ਕਰਦਾ, ਪਰਮੇਸ਼ੁਰ ਦੁਆਰਾ ਦਿੱਤੇ ਗਏ ਉਸ ਦੀ ਜ਼ਿੰਦਗੀ ਦੇ ਗਿਣਤੀ ਦੇ ਦਿਨਾਂ ਦੌਰਾਨ ਕਰਦਾ ਹੈ ਕਿਉਂ ਕਿ ਇਹੀ ਉਸਦਾ ਹਿੱਸਾ ਹੈ।
19 ਜੇ ਪਰਮੇਸ਼ੁਰ ਧੰਨ, ਜਾਇਦਾਦ ਅਤੇ ਇਨ੍ਹਾਂ ਚੀਜ਼ਾਂ ਨੂੰ ਭੋਗਣ, ਦੀ ਸ਼ਕਤੀ ਦਿੰਦਾ ਹੈ। ਇਹ ਪਰਮੇਸ਼ੁਰ ਵੱਲੋਂ ਦਾਤ ਹੈ। 20 ਅਜਿਹਾ ਬੰਦਾ ਆਪਣੇ ਜੀਵਨ ਬਾਰੇ ਜ਼ਿਆਦਾ ਨਹੀਂ ਸੋਚਦਾ, ਕਿਉਂ ਜੋ ਪਰਮੇਸ਼ੁਰ ਉਸ ਨੂੰ ਉਸ ਦੇ ਦਿਲ ਦੀ ਖੁਸ਼ੀ ਵਿੱਚ ਵਿਅਸਤ ਰੱਖਦਾ। ਖਦਾ।