ਲੋਕਾਂ ਦੀਆਂ ਪਾਪੀ ਵਿਉਂਤਾਂ
2
ਜਿਹੜੇ ਬਦੀ ਕਰਨ ਦੀ ਸੋਚਦੇ ਹਨ ਉਨ੍ਹਾਂ ਲੋਕਾਂ ਤੇ ਸੰਕਟ ਆਵੇਗਾ
ਜਿਹੜੇ ਆਪਣੇ ਮੰਜਿਆਂ ਤੇ ਲੰਮੇ ਪੈਕੇ ਰਾਤ ਭਰ ਬਦੀ ਸੋਚਦੇ ਹਨ
ਅਤੇ ਫ਼ਿਰ ਸਵੇਰ ਹੋਣ ਤੇ ਆਪਣੇ ਸੋਚੇ ਮੁਤਾਬਕ ਬਦੀ ਕਰਦੇ ਹਨ।
ਭਲਾ ਕਿਉਂ-ਕਿਉਂ ਕਿ ਉਨ੍ਹਾਂ ਕੋਲ ਮਨ-ਇੱਛਤ ਕਰਨ ਦੀ ਸ਼ਕਤੀ ਹੈ।
ਉਹ ਖੇਤ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ।
ਉਹ ਘਰ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ।
ਉਹ ਇੱਕ ਆਦਮੀ ਤੋਂ ਘਰ ਖੋਹ ਲੈਂਦੇ ਹਨ
ਅਤੇ ਉਸ ਨੂੰ ਗੁਮਰਾਹ ਕਰਕੇ ਉਸ ਦੀ ਜ਼ਮੀਨ ਲੈ ਲੈਂਦੇ ਹਨ।
ਲੋਕਾਂ ਨੂੰ ਸਜ਼ਾ ਦੇਣ ਦੀ ਯਹੋਵਾਹ ਦੀ ਵਿਉਂਤ
ਇਸੇ ਲਈ ਯਹੋਵਾਹ ਨੇ ਇਹ ਕੁਝ ਆਖਿਆ ਹੈ:
“ਵੇਖੋ! ਮੈਂ ਇਸ ਪਰਿਵਾਰ ਦੇ ਵਿਰੁੱਧ ਮੁਸੀਬਤ ਸੋਚਦਾ ਹਾਂ
ਤੁਸੀਂ ਆਪਣੇ ਆਪ ਨੂੰ ਬਚਾ ਨਾ ਸੱਕੇਂਗੇ ਤੁਹਾਡਾ ਹਂਕਾਰ ਟੁੱਟ ਜਾਵੇਗਾ
ਕਿਉਂ ਕਿ ਭੈੜਾ ਸਮਾਂ ਆ ਰਿਹਾ ਹੈ।
ਲੋਕ ਤੁਹਾਡੇ ਬਾਰੇ ਕਹਾਉਤਾਂ ਗਾਉਣਗੇ
ਉਹ ਤੁਹਾਡੇ ਲਈ ਇਹ ਸ਼ੋਕ ਗੀਤ ਗਾਉਣਗੇ:
‘ਅਸੀਂ ਬਰਬਾਦ ਹੋ ਗਏ ਯਹੋਵਾਹ ਨੇ
ਸਾਡੇ ਤੋਂ ਜ਼ਮੀਨ ਖੋਹਕੇ ਦੂਜਿਆਂ ਨੂੰ ਦੇ ਦਿੱਤੀ।
ਹਾਂ, ਉਸ ਨੇ ਮੈਥੋਂ ਮੇਰੀ ਧਰਤੀ ਖੋਹ
ਕੇ ਸਾਡੇ ਖੇਤਾਂ ਨੂੰ ਸਾਡੇ ਵੈਰੀਆਂ ’ਚ ਵੰਡਿਆ।
ਇਸ ਲਈ ਹੁਣ ਅਸੀਂ ਜ਼ਮੀਨ ਨੂੰ ਨਾਪ ਵੀ ਨਹੀਂ ਸੱਕਦੇ ਤੇ ਨਾ ਹੀ
ਯਹੋਵਾਹ ਦੀ ਉੱਮਤ ਵਿੱਚ ਵੰਡ ਸੱਕਦੇ ਹਾਂ।’”
ਮੀਕਾਹ ਨੂੰ ਨਾ ਪ੍ਰਚਾਰ ਕਰਨ ਲਈ ਆਖਣਾ
ਲੋਕ ਕਹਿੰਦੇ ਹਨ, “ਸਾਡੇ ਕੋਲ ਪ੍ਰਚਾਰ ਨਾ ਕਰੋ
ਸਾਡੇ ਲਈ ਬੁਰੇ ਵਾਕ ਨਾ ਆਖ ਸਾਡਾ ਕੁਝ ਨਹੀਂ ਵਿਗੜ੍ਹੇਗਾ।”
ਪਰ ਯਾਕੂਬ ਦੇ ਘਰਾਣੇ ਦੇ ਲੋਕੋ!
ਇਹ ਗੱਲਾਂ ਮੈਂ ਜ਼ਰੂਰ ਕਰਾਂਗਾ ਤੁਹਾਡੀ
ਭੈੜੀਆਂ ਕਰਨੀਆਂ ਕਾਰਣ ਯਹੋਵਾਹ ਦਾ ਧੀਰਜ ਟੁੱਟ ਰਿਹਾ ਹੈ
ਜੇਕਰ ਤੁਸੀਂ ਸਲੀਕੇ ਸਿਰ ਰਹੋ ਤਾਂ ਮੈਂ ਤੁਹਾਡੇ ਲਈ ਚੰਗੇ ਬਚਨ ਕਹਾਂ।
ਪਰ ਮੇਰੇ ਮਨੁੱਖਾਂ ਲਈ ਉਹ ਵੈਰੀਆਂ ਤੁੱਲ ਹਨ ਤੁਸੀਂ ਤੁਰਦੇ ਜਾਂਦੇ
ਮੇਰੇ ਮਨੁੱਖਾਂ ਦੇ ਪਿੱਛੋਂ ਕੱਪੜੇ ਖਿੱਚ ਲੈਂਦੇ ਹੋ
ਉਹ ਲੋਕ ਸਮਝਦੇ ਹਨ ਕਿ ਉਹ ਸੁਰੱਖਿਅਤ ਹਨ
ਪਰ ਤੁਸੀਂ ਉਨ੍ਹਾਂ ਤੋਂ ਵਸਤਾਂ ਖੋਹ ਲੈਂਦੇ ਹੋ ਜਿਵੇਂ ਉਹ ਜੰਗੀ ਕੈਦੀ ਹੋਣ।
ਤੁਸੀਂ ਮੇਰੇ ਆਦਮੀਆਂ ਦੀਆਂ
ਔਰਤਾਂ ਦੇ ਸੁਹਣੇ ਘਰਾਂ ਨੂੰ ਲੁੱਟਿਆ
ਅਤੇ ਉਨ੍ਹਾਂ ਦੇ ਮਾਸੂਬ ਬੱਚਿਆਂ
ਤੋਂ ਮੇਰਾ ਸਾਰਾ ਧਨ ਲੁੱਟ ਲਿਆ।
10 ਉੱਠੋ, ਅਤੇ ਦਫ਼ਾ ਹੋ
ਜਾਵੋ ਇਹ ਤੁਹਾਡੀ ਆਰਾਮਗਾਹ ਨਾ ਹੋਵੇਗੀ ਕਿਉਂ ਕਿ, ਤੁਸੀਂ ਇਸ ਥਾਂ ਨੂੰ ਬਰਬਾਦ ਕਰ ਛੱਡਿਆ।
ਤੁਸੀਂ ਇਸ ਨੂੰ ਨਾਪਾਕ ਕੀਤਾ ਇਸ ਲਈ ਇਹ ਬਰਬਾਦ ਹੋਵੇਗੀ
ਇਸਦੀ ਭਿਅੰਕਰ ਤਬਾਹੀ ਹੋਵੇਗੀ।
11 ਇਹ ਲੋਕ ਮੇਰੀ ਗੱਲ ਸੁਣਨਾ ਨਹੀਂ ਚਾਹੁੰਦੇ
ਪਰ ਜੇਕਰ ਕੋਈ ਝੂਠਾ ਆਦਮੀ ਆਕੇ ਪਰਚਾਰੇ ਤਾਂ ਇਹ ਉਸ ਦੇ ਪਿੱਛੇ ਲੱਗ ਤੁਰਨਗੇ।
ਜੇਕਰ ਕੋਈ ਝੂਠਾ ਨਬੀ ਆਕੇ ਇਹ ਆਖੇ:
“ਤੁਹਾਡੇ ਲਈ ਆਉਣ ਵਾਲਾ ਸਮਾਂ ਬੜਾ ਚੰਗਾ ਹੈ ਉਸ ਵਿੱਚ ਤੁਹਾਨੂੰ ਢੇਰ ਸ਼ਰਾਬ ਤੇ ਮੈਅ ਨਸੀਬ ਹੋਵੇਗੀ।”
ਤਾਂ ਇਹ ਉਸਦੀ ਗੱਲ ਸੱਚ ਮੰਨਕੇ ਉਸ ਦੇ ਪਿੱਛੇ ਲੱਗ ਜਾਣਗੇ।
ਯਹੋਵਾਹ ਆਪਣੇ ਲੋਕਾਂ ਨੂੰ ਇਕੱਠਿਆਂ ਕਰੇਗਾ
12 ਹਾਂ, ਯਾਕੂਬ ਦੇ ਲੋਕੋ! ਮੈਂ ਤੁਹਾਨੂੰ ਸਾਰਿਆਂ ਨੂੰ ਅਵੱਸ਼ ਇਕੱਠਿਆਂ ਕਰਾਂਗਾ।
ਮੈਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਇਕੱਠਿਆਂ ਕਰਾਂਗਾ
ਅਤੇ ਉਨ੍ਹਾਂ ਨੂੰ ਰਲਾਅ ਕੇ ਵਾੜੇ ਵਿੱਚਲੀਆਂ ਭੇਡਾਂ ਵਾਂਗ ਰੱਖਾਂਗਾ
ਅਤੇ ਜੂਹ ਵਿੱਚਲੇ ਇੱਜੜ ਵਾਂਗ ਉਨ੍ਹਾਂ ਨੂੰ ਮਿਲਾਵਾਂਗਾ ਤਾਂ ਫ਼ਿਰ ਇਹ ਥਾਂ ਕਈਆ ਲੋਕਾਂ ਦੇ ਸ਼ੋਰ ਨਾਲ ਭਰ ਜਾਵੇਗੀ।
13 ਫ਼ਿਰ “ਜਿਹੜਾ ਰਾਹਾਂ ਨੂੰ ਪਢ਼ਕੇ ਖੋਲ੍ਹ ਦਿੰਦਾ” ਉਨ੍ਹਾਂ ਦੇ ਅੱਗੇ-ਅੱਗੇ ਚੱਲੇਗਾ।
ਉਹ ਇਸ ਸ਼ਹਿਰ ਦੇ ਫ਼ਾਟਕ ਤੋੜਕੇ ਲੰਘ ਜਾਣਗੇ।
ਰਾਜਾ ਉਨ੍ਹਾਂ ਤੋਂ ਪਹਿਲਾਂ ਲੰਘੇਗਾ
ਅਤੇ ਉਨ੍ਹਾਂ ਦਾ ਯਹੋਵਾਹ ਉਨ੍ਹਾਂ ਲੋਕਾਂ ਦੇ ਅੱਗੇ ਹੋਵੇਗਾ।