ਇਤਹਾਸ ਦੀ ਦੂਜੀ ਪੋਥੀ
ਸੁਲੇਮਾਨ ਦੀ ਬੁੱਧੀ ਲਈ ਮੰਗ
1
ਸੁਲੇਮਾਨ ਬੜਾ ਸ਼ਕਤੀਸ਼ਾਲੀ ਰਾਜਾ ਬਣ ਗਿਆ ਕਿਉਂ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਸੀ, ਜਿਸਨੇ ਕਿ ਉਸ ਨੂੰ ਇੰਨਾ ਮਹਾਨ ਬਣਾਇਆ।
2-3 ਸੁਲੇਮਾਨ ਨੇ ਸਾਰੇ ਇਸਰਾਏਲ ਦੇ ਲੋਕਾਂ, ਕਪਤਾਨਾਂ, ਸਰਦਾਰਾਂ, ਨਿਆਂਕਾਰਾਂ, ਉੱਥੋਂ ਦੇ ਆਗੂਆਂ ਅਤੇ ਪਰਿਵਾਰਾਂ ਦੇ ਸਾਰੇ ਵੱਡੇਰਿਆਂ ਤੇ ਮੁਖੀਆਂ ਨਾਲ ਗੱਲਾਂ ਕੀਤੀਆਂ। ਤੱਦ ਸੁਲੇਮਾਨ ਅਤੇ ਸਾਰੀ ਸਭਾ ਮਿਲਕੇ ਉਸ ਉੱਚੇ ਥਾਂ ਜੋ ਗਿਬਓਨ ਵਿੱਚ ਸੀ, ਗਏ ਕਿਉਂ ਕਿ ਪਰਮੇਸ਼ੁਰ ਦਾ ਮੰਡਲੀ ਦਾ ਤੰਬੂ ਉੱਥੇ ਸੀ। ਇਸ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ, ਜਦੋਂ ਉਹ ਤੇ ਇਸਰਾਏਲ ਦੇ ਲੋਕ ਉਜਾੜ ਵਿੱਚ ਸਨ। ਦਾਊਦ ਪਰਮੇਸ਼ੁਰ ਦੇ ਇਕਰਾਰਨਾਮੇ ਦੇ ਸੰਦੂਕ ਨੂੰ ਕਿਰਯਬ-ਯਆਰੀਮ ਤੋਂ ਯਰੂਸ਼ਲਮ ਵਿੱਚ ਲੈ ਆਇਆ ਸੀ ਕਿਉਂ ਕਿ ਦਾਊਦ ਨੇ ਉਸ ਲਈ ਯਰੂਸ਼ਲਮ ਵਿੱਚ ਇੱਕ ਤੰਬੂ ਖੜਾ ਕੀਤਾ ਸੀ। ਇਸ ਲਈ ਉਹ ਉਸ ਨੂੰ ਇਸ ਥਾਂ ਤੇ ਲੈ ਆਇਆ ਸੀ। ਊਰੀ ਦੇ ਪੁੱਤਰ ਬਸਲਿੇਲ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ ਅਤੇ ਉਹ ਪਿੱਤਲ ਦੀ ਜਗਵੇਦੀ ਗਿਬਓਨ ਵਿੱਚ ਪਵਿੱਤਰ ਤੰਬੂ ਦੇ ਸਾਹਮਣੇ ਸੀ ਇਸ ਲਈ ਸੁਲੇਮਾਨ ਅਤੇ ਬਾਕੀ ਸਾਰੇ ਲੋਕ ਯਹੋਵਾਹ ਕੋਲ ਮੱਤ ਲੈਣ ਲਈ ਗਿਬਓਨ ਵਿੱਚ ਗਏ। ਸੁਲੇਮਾਨ ਉਸ ਯਹੋਵਾਹ ਦੇ ਸਾਹਮਣੇ ਵਾਲੀ ਪਿੱਤਲ ਦੀ ਜਗਵੇਦੀ ਜਿਹੜੀ ਉੱਚੇ ਥਾਂ ਸੀ ਅਤੇ ਮੰਡਲੀ ਦੇ ਤੰਬੂ ਕੋਲ ਸੀ ਉੱਥੇ ਗਿਆ। ਸੁਲੇਮਾਨ ਨੇ ਉੱਥੇ 1,000 ਹੋਮ ਦੀਆਂ ਭੇਟਾਂ ਚੜ੍ਹਾਈਆਂ।
ਉਸ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਨ ਦਿੱਤਾ ਅਤੇ ਕਿਹਾ, “ਸੁਲੇਮਾਨ, ਮੰਗ, ਮੈਂ ਤੈਨੂੰ ਕੀ ਦੇਵਾਂ!”
ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, “ਤੁਸੀਂ ਆਪ ਮੇਰੇ ਪਿਤਾ ਦਾਊਦ ਉੱਪਰ ਇੰਨੀ ਦਯਾ ਕੀਤੀ ਹੈ ਅਤੇ ਮੇਰੇ ਪਿਤਾ ਵਾਲੇ ਅਸਬਾਨ ਤੇ ਤੁਸੀਂ ਮੈਨੂੰ ਨਵਾਂ ਪਾਤਸ਼ਾਹ ਚੁਣਿਆ ਹੈ। ਸੋ ਯਹੋਵਾਹ ਪਰਮੇਸ਼ੁਰ, ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਇਕਰਾਰ ਪੂਰਾ ਕਰ ਕਿਉਂ ਕਿ ਤੂੰ ਮੈਨੂੰ ਧਰਤੀ ਧੂੜ ਜਿੰਨੀ ਗਿਣਤੀ ਦੇ ਲੋਕਾਂ ਦਾ ਰਾਜਾ ਬਣਾਇਆ ਹੈ। 10 ਹੁਣ ਤੁਸੀਂ ਮੈਨੂੰ ਬੁੱਧ ਅਤੇ ਗਿਆਨ ਦੇਵੋ ਤਾਂ ਜੋ ਮੈਂ ਇਨ੍ਹਾਂ ਲੋਕਾਂ ਨੂੰ ਸਹੀ ਢੰਗ ਨਾਲ ਚੱਲਾ ਸੱਕਾਂ। ਕਿਉਂ ਕਿ ਕੋਈ ਵੀ ਤੁਹਾਡੀ ਕਿਰਪਾ ਬਿਨਾ ਇਸ ਦੁਨੀਆਂ ਨੂੰ ਨਹੀਂ ਚੱਲਾ ਸੱਕਦਾ।”
11 ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, “ਤੂੰ ਨਿਰਪੱਖ ਬਿਨ ਸਵਾਰਬ ਦਾ ਫ਼ੈਸਲਾ ਕੀਤਾ ਹੈ। ਨਾ ਤੂੰ ਦੌਲਤ ਮਂਗੀ, ਨਾ ਅਮੀਰੀ, ਮਾਨ-ਵਡਿਆਈ ਅਤੇ ਰੁਤਬਾ। ਤੂੰ ਆਪਣੇ ਵੈਰੀਆਂ ਦਾ ਨਾਸ ਕਰਨ ਨੂੰ ਵੀ ਨਹੀਂ ਕਿਹਾ ਅਤੇ ਨਾ ਹੀ ਤੂੰ ਆਪਣੇ ਲਈ ਵੱਡੀ ਉਮਰ ਦੀ ਮੰਗ ਕੀਤੀ। ਤੂੰ ਇਹ ਸਭ ਕੁਝ ਮੰਗਣ ਦੀ ਬਾਵੇਂ ਬੁੱਧ-ਵਿਵੇਕ ਦੀ ਮੰਗ ਕੀਤੀ ਇਸ ਲਈ ਕਿ ਤੂੰ ਮੇਰੀ ਪਰਜਾ ਦਾ ਸਹੀ ਨਿਆਂ ਕਰ ਸੱਕੇਁ, ਜਿਸ ਦਾ ਮੈਂ ਤੈਨੂੰ ਪਾਤਸ਼ਾਹ ਠਹਿਰਾਇਆ ਹੈ। 12 ਇਸ ਲਈ ਮੈਂ ਤੈਨੂੰ ਬੁੱਧੀ ਅਤੇ ਗਿਆਨ ਦੇਵਾਂਗਾ ਪਰ ਇਸਦੇ ਨਾਲ ਹੀ ਮੈਂ ਤੈਨੂੰ ਧਨ, ਦੌਲਤ, ਅਮੀਰੀ, ਮਾਨ-ਵਡਿਆਈ ਇਹ ਸਭ ਕੁਝ ਵੀ ਦੇਵਾਂਗਾ ਅਤੇ ਉਹ ਵੀ ਇੰਨਾ ਕਿ ਜੋ ਤੇਰੇ ਤੋਂ ਪਹਿਲਾ ਜਾਂ ਤੇਰੇ ਤੋਂ ਬਾਅਦ ਵਿੱਚ ਆਉਣ ਵਾਲੇ ਕਿਸੇ ਵੀ ਪਾਤਸ਼ਾਹ ਨੂੰ ਨਾ ਕਦੇ ਮਿਲਿਆ ਹੋਵੇਗਾ ਅਤੇ ਨਾ ਹੀ ਭਵਿੱਖ ਵਿੱਚ ਕਿਸੇ ਨੂੰ ਇੰਨਾ ਮਿਲੇਗਾ।”
13 ਤੱਦ ਸੁਲੇਮਾਨ ਗਿਬਓਨ ਵਿੱਚ ਉਪਾਸਨਾ ਵਾਲੇ ਅਸਬਾਨ ਤੇ ਗਿਆ। ਫ਼ਿਰ ਉਹ ਮੰਡਲੀ ਵਾਲੇ ਤੰਬੂ ਤੋਂ ਮੁੜ ਕੇ ਯਰੂਸ਼ਲਮ ਵਿੱਚ ਵਾਪਸ ਚੱਲਾ ਗਿਆ। ਉੱਥੇ ਇਸਰਾਏਲ ਦੇ ਨਵੇਂ ਪਾਤਸ਼ਾਹ ਵਜੋਂ ਰਾਜ ਕਰਨ ਲੱਗਾ।
ਸੁਲੇਮਾਨ ਦਾ ਆਪਣੀ ਫ਼ੌਜ ਅਤੇ ਧਨ ਬਨਾਉਣਾ
14 ਸੁਲੇਮਾਨ ਨੇ ਆਪਣੀ ਸੈਨਾ ਲਈ ਘੋੜੇ ਅਤੇ ਰੱਥ ਇਕੱਠੇ ਕਰਨੇ ਸ਼ੁਰੂ ਕੀਤੇ। ਉਸ ਕੋਲ 1,400 ਰੱਥ ਅਤੇ 12,000 ਘੁੜਸਵਾਰ ਸਨ। ਸੁਲੇਮਾਨ ਨੇ ਉਨ੍ਹਾਂ ਨੂੰ ਰੱਥਾਂ ਦੇ ਸ਼ਹਿਰ ਵਿੱਚ ਰੱਖਿਆ। ਕੱੁਝ ਨੂੰ ਸੁਲੇਮਾਨ ਨੇ ਯਰੂਸ਼ਲਮ ਵਿੱਚ ਜਿੱਥੇ ਪਾਤਸ਼ਾਹ ਦਾ ਮਹਿਲ ਸੀ ਉੱਥੇ ਰੱਖਿਆ। 15 ਯ੍ਯਰੂਸ਼ਲਮ ਵਿੱਚ, ਸੁਲੇਮਾਨ ਨੇ ਇੰਨਾ ਸੋਨਾ ਅਤੇ ਚਾਂਦੀ ਇੱਕਤ੍ਰ ਕੀਤਾ ਕਿ ਇਹ ਚੱਟਾਨਾਂ ਵਾਂਗ ਆਮ ਸੀ। ਉਸ ਨੇ ਇੰਨਾ ਦਿਆਰ ਇੱਕਤਰ ਕੀਤਾ ਕਿ ਇਹ ਸ਼ੇਫ਼ਲਾਹ ਦੇ ਗੂਲਰ ਦੇ ਰੁੱਖਾਂ ਜਿੰਨਾ ਅਧਿਕ ਸੀ। 16 ਸੁਲੇਮਾਨ ਘੋੜੇ ਮਿਸਰ ਅਤੇ ਸਿਲੀਸੀਆਂ ਤੋਂ ਮਗਵਾਉਂਦਾ ਸੀ। 17 ਸੁਲੇਮਾਨ ਦੇ ਵਿਉਪਾਰੀ ਮਿਸਰ ਤੋਂ ਇੱਕ ਰੱਥ ਚਾਂਦੀ ਦੇ 15 ਪੌਂਡ ਦਾ ਅਤੇ ਇੱਕ ਘੋੜਾ ਚਾਂਦੀ ਦੇ 3 3/4 ਪੌਂਡ ਦਾ ਖਰੀਦਦੇ ਸਨ। ਫ਼ੇਰ ਉਨ੍ਹਾਂ ਨੇ ਇਹ ਘੋੜੇ ਅਤੇ ਰੱਥ ਹਿੱਤੀ ਲੋਕਾਂ ਦੇ ਰਾਜਿਆਂ ਅਤੇ ਆਰਾਮ ਦੇ ਰਾਜਿਆਂ ਨੂੰ ਵੇਚ ਦਿੱਤੇ।