ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ
22
ਯਰੂਸ਼ਲਮ ਦੇ ਲੋਕਾਂ ਨੇ ਯਹੋਰਾਮ ਤੋਂ ਬਾਅਦ ਅਹਜ਼ਯਾਹ ਨੂੰ ਨਵਾਂ ਪਾਤਸ਼ਾਹ ਚੁਣਿਆ। ਉਹ ਯਰੋਸ਼ਾਅ ਦਾ ਸਭ ਤੋਂ ਛੋਟਾ ਪੁੱਤਰ ਸੀ। ਉਹ ਲੋਕ ਜੋ ਅਰਬੀ ਲੋਕਾਂ ਨਾਲ ਯਹੋਰਾਮ ਦੀ ਛਾਉਣੀ ਵਿੱਚ ਹਮਲਾ ਕਰਨ ਆਏ ਸਨ ਉਨ੍ਹਾਂ ਨੇ ਯਹੋਰਾਮ ਦੇ ਸਾਰੇ ਵੱਡੇ ਪੁੱਤਰਾਂ ਨੂੰ ਵੱਢ ਸੁੱਟਿਆ ਸੀ। ਸਿਰਫ਼ ਅਹਜ਼ਯਾਹ ਬੱਚਿਆਂ ਸੀ ਤਾਂ ਫ਼ਿਰ ਉਸ ਨੇ ਯਹੂਦਾਹ ਵਿੱਚ ਰਾਜ ਕਰਨਾ ਸ਼ੁਰੂ ਕਰ ਦਿੱਤਾ। ਅਹਜ਼ਯਾਹ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਹ 22 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਇੱਕ ਵਰ੍ਹਾ ਰਾਜ ਕੀਤਾ। ਉਸਦੀ ਮਾਤਾ ਦਾ ਨਾਉਂ ਅਬਲਯਾਹ ਸੀ ਜੋ ਆਮਰੀ ਦੀ ਧੀ ਸੀ। ਅਹਜ਼ਆਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਤੇ ਹੀ ਤੁਰਿਆ। ਉਹ ਆਪਣੀ ਮਾਂ ਦੀ ਸ਼ੈ ਤੇ ਇਨ੍ਹਾਂ ਰਾਹਾਂ ਤੇ ਤੁਰਿਆ। ਅਹਜ਼ਆਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਜਿਵੇਂ ਅਹਾਬ ਦੇ ਘਰਾਣੇ ਨੇ ਮਾੜੇ ਕੰਮ ਕੀਤੇ ਉਵੇਂ ਹੀ ਉਸ ਨੇ ਵੀ ਕੀਤੇ ਕਿਉਂ ਕਿ ਅਹਜ਼ਯਾਹ ਦੇ ਪਿਤਾ ਦੇ ਮਰਨ ਉਪਰੰਤ ਅਹਾਬ ਦੇ ਘਰਾਣੇ ਨੇ ਹੀ ਉਨ੍ਹਾਂ ਨੂੰ ਸਲਾਹ ਮਸ਼ਵਰਾਂ ਦਿੱਤਾ। ਤਾਂ ਉਨ੍ਹਾਂ ਨੇ ਅਰਜਯਾਹ ਨੂੰ ਬੁਰੀ ਸਲਾਹ ਦਿੱਤੀ ਜਿਹੜੀ ਕਿ ਉਸਦੀ ਮੌਤ ਦਾ ਕਾਰਣ ਬਣੀ। ਅਹਜ਼ਆਹ ਅਹਾਬ ਦੇ ਪਰਿਵਾਰ ਦੀ ਸਲਾਹ ਉੱਪਰ ਚੱਲਿਆ। ਉਸ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯਹੋਰਾਮ ਸਮੇਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਨਾਲ ਰਾਮੋਬ-ਗਿਲਆਦ ਵਿੱਚ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਲੜਾਈ ਵਿੱਚ ਜ਼ਖਮੀ ਕੀਤਾ। ਯੋਰਾਮ ਆਪਣੇ ਇਲਾਜ ਲਈ ਯਿਜ਼ਰਾੇਲ ਨੂੰ ਗਿਆ। ਕਿਉਂ ਕਿ ਉਹ ਰਾਮਾਹ ਵਿੱਚ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਦੇ ਸਮੇਂ ਜ਼ਖਮੀ ਹੋ ਗਿਆ ਸੀ। ਯਹੂਦਾਹ ਦਾ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ, ਅਹਾਬ ਦੇ ਪੁੱਤਰ ਯੋਰਾਮ ਨੂੰ ਯਿਜ਼ਰੇਲ ਵਿੱਚ ਵੇਖਣ ਲਈ ਗਿਆ ਕਿਉਂ ਕਿ ਉਹ ਜ਼ਖਮੀ ਸੀ।
ਪਰਮੇਸ਼ੁਰ ਨੇ ਅਹਜਯਾਹ ਨੂੰ ਮਾਰ ਦਿੱਤਾ ਜਦੋਂ ਉਹ ਯਹੋਰਾਮ ਨੂੰ ਉਸ ਦੇ ਘਰ ਮਿਲਣ ਲਈ ਗਿਆ। ਜਦੋਂ ਅਹਜਯਾਹ ਆਇਆ, ਉਹ ਯੋਰਾਮ ਨਾਲ ਨਿਮਸ਼ੀ ਦੇ ਪੁੱਤਰ ਯੇਹੂ ਕੋਲ ਗਿਆ, ਜਿਸ ਨੂੰ ਯਹੋਵਾਹ ਨੇ ਆਹਾਬ ਦੇ ਪਰਿਵਾਰ ਨੂੰ ਤਬਾਹ ਕਰਨ ਲਈ ਭੇਜਿਆ ਸੀ। ਜਦੋਂ ਯੇਹੂ ਅਹਾਬ ਦੇ ਘਰਾਣੇ ਨੂੰ ਦੰਡ ਦੇ ਰਿਹਾ ਸੀ ਤਾਂ ਯੇਹੂ ਨੇ ਯਹੂਦਾਹ ਦੇ ਸਰਦਾਰਾਂ ਅਤੇ ਅਹਜ਼ਯਾਹ ਦੇ ਭਰਾਵਾਂ ਦੇ ਪੁੱਤਰਾਂ ਨੂੰ ਅਹਜ਼ਯਾਹ ਦੀ ਸੇਵਾ ਕਰਦਿਆਂ ਵੇਖਿਆ ਤਾਂ ਯੇਹੂ ਨੇ ਉਨ੍ਹਾਂ ਨੂੰ ਕਤਲ ਕਰ ਸੁੱਟਿਆ। ਤ੍ਤਦ ਉਹ ਅਹਜ਼ਯਾਹ ਨੂੰ ਲੱਭਣ ਲੱਗਾ। ਉਸ ਦੇ ਆਦਮੀਆਂ ਨੇ ਉਸ ਨੂੰ ਸਾਮਰਿਯਾ ਸ਼ਹਿਰ ਵਿੱਚ ਲੁਕੇ ਹੋਏ ਨੂੰ ਲੱਭ ਲਿਆ। ਅਤੇ ਉਸ ਨੂੰ ਫ਼ੜ ਕੇ ਯੇਹੂ ਕੋਲ ਲੈ ਆਏ। ਉਨ੍ਹਾਂ ਨੇ ਅਹਜ਼ਯਾਹ ਨੂੰ ਵੱਢ ਕੇ ਤੇ ਦਫ਼ਨਾਅ ਦਿੱਤਾ। ਉਨ੍ਹਾਂ ਕਿਹਾ, “ਇਹ ਯਹੋਸ਼ਾਫ਼ਾਟ ਦਾ ਉੱਤਰਾਧਿਕਾਰੀ ਹੈ। ਯਹੋਸ਼ਫ਼ਾਟ ਪੂਰੇ ਦਿਲ ਨਾਲ ਯਹੋਵਾਹ ਦਾ ਚਾਹਵਂਦ ਰਿਹਾ ਹੈ।” ਅਹਜ਼ਯਾਹ ਦੇ ਪਰਿਵਾਰ ਕੋਲ ਯਹੂਦਾਹ ਦੇ ਰਾਜ ਨੂੰ ਮੁੜ ਸੰਭਾਲਣ ਦੀ ਸ਼ਕਤੀ ਨਾ ਰਹੀ।
ਅਬਲਯਾਹ ਰਾਣੀ
10 ਅਬਲਯਾਹ ਅਹਜ਼ਆਹ ਦੀ ਮਾਂ ਸੀ। ਜਦੋਂ ਉਸ ਨੇ ਆਪਣੇ ਪੁੱਤਰ ਨੂੰ ਮਰਿਆਂ ਵੇਖਿਆ ਤਾਂ ਉਸ ਨੇ ਯਹੂਦਾਹ ਘਰਾਣੇ ਦੇ ਸਾਰੇ ਵੰਸ਼ ਨੂੰ ਖਤਮ ਕਰ ਦਿੱਤਾ। 11 ਪਰ ਪਾਤਸ਼ਾਹ ਦੀ ਧੀ ਯਹੋਸ਼ਬਬ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਪਾਤਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ, ਚੋਰੀ ਲੈ ਗਈ ਅਤੇ ਉਸ ਨੇ ਯੋਆਸ਼ ਨੂੰ ਅਤੇ ਦਾਈ ਨੂੰ ਸੌਣ ਵਾਲੇ ਕਮਰੇ ਵਿੱਚ ਛੁਪਾ ਦਿੱਤਾ। ਸੋ ਯਹੋਰਾਮ ਪਾਤਸ਼ਾਹ ਦੀ ਧੀ ਯਹੋਯਾਦਾ ਜਾਜਕ ਦੀ ਔਰਤ ਯਹੋਸ਼ਬਬ ਨੇ ਜੋ ਅਹਜ਼ਯਾਹ ਦੀ ਭੈਣ ਸੀ ਉਸ ਨੂੰ ਅਬਲਯਾਹ ਤੋਂ ਅਜਿਹਾ ਲੁਕਾਇਆ ਕਿ ਉਹ ਉਸ ਨੂੰ ਕਤਲ ਨਾ ਕਰ ਸੱਕੀ। 12 ਯੋਆਸ਼ ਜਾਜਕਾਂ ਕੋਲ ਯਹੋਵਾਹ ਦੇ ਮੰਦਰ ਵਿੱਚ 6 ਸਾਲਾਂ ਸਮਾਂ ਤੀਕ ਲੁਕਿਆ ਰਿਹਾ ਕਿਉਂ ਕਿ ਉਸ ਵਕਤ ਤੀਕ ਉੱਥੇ ਅਬਲਯਾਹ ਦੇਸ ਉੱਪਰ ਰਾਜ ਕਰ ਰਹੀ ਸੀ।