ਯਹੂਦਾਹ ਦੀ ਵੰਸ਼ਾਵਲੀ
੧ ਇਹ ਇਸਰਾਏਲ ਦੇ ਪੁੱਤਰ ਸਨ: ਰਊਬੇਨ, ਸਿਮੋਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੁਲੂਨ ੨ ਦਾਨ, ਯੂਸੁਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ । ੩ ਯਹੂਦਾਹ ਦੇ ਪੁੱਤਰ: ਏਰ, ਓਨਾਨ ਅਤੇ ਸ਼ੇਲਾਹ ਜਿਹਨਾਂ ਤਿੰਨਾਂ ਨੂੰ ਉਸ ਕਨਾਨਣ ਸ਼ੂਆ ਦੀ ਧੀ ਨੇ, ਉਹ ਦੇ ਲਈ ਜਨਮ ਦਿੱਤਾ । ਏਰ ਯਹੂਦਾਹ ਦਾ ਜੇਠਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ । ੪ ਤਮਾਰ ਉਹ ਦੀ ਨੂੰਹ ਨੇ ਉਹ ਦੇ ਲਈ ਪਰਸ ਤੇ ਜ਼ਰਹ ਨੂੰ ਜਨਮ ਦਿੱਤਾ । ਯਹੂਦਾਹ ਦੇ ਪੰਜ ਪੁੱਤਰ ਸਨ । ੫ ਪਰਸ ਦੇ ਪੁੱਤਰ: ਹਸਰੋਨ ਅਤੇ ਹਮੂਲ ਸਨ । ੬ ਜ਼ਰਹ ਦੇ ਪੁੱਤਰ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ ਇਹ ਸਾਰੇ ਪੰਜ ਸਨ । ੭ ਕਰਮੀ ਦਾ ਪੁੱਤਰ: ਆਕਾਰ ਜਿਹੜਾ ਇਸਰਾਏਲ ਦਾ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ੁਰ ਨੂੰ ਸਮਰਪਿਤ ਚੀਜ਼ ਦੇ ਵਿਖੇ ਅਪਰਾਧ ਕੀਤਾ ਸੀ । ੮ ਏਥਾਨ ਦਾ ਪੁੱਤਰ: ਅਜ਼ਰਯਾਹ ।
ਦਾਊਦ ਦੀ ਵੰਸ਼ਾਵਲੀ
੯ ਹਸਰੋਨ ਦੇ ਪੁੱਤਰ: ਯਰਹਮਏਲ, ਰਾਮ ਅਤੇ ਕਲੂਬਾਈ ਸਨ । ੧੦ ਰਾਮ ਦਾ ਪੁੱਤਰ ਅੰਮੀਨਾਦਾਬ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਯਹੂਦੀਆਂ ਦਾ ਸਜ਼ਾਦਾ ਸੀ । ੧੧ ਨਹਸ਼ੋਨ ਦਾ ਪੁੱਤਰ ਸਲਮਾ ਸੀ ਅਤੇ ਸਲਮਾ ਦਾ ਪੁੱਤਰ ਬੋਆਜ਼ ਸੀ । ੧੨ ਬੋਆਜ਼ ਦਾ ਪੁੱਤਰ ਓਬੇਦ ਸੀ ਅਤੇ ਓਬੇਦ ਦਾ ਪੁੱਤਰ ਯੱਸੀ ਸੀ । ੧੩ ਯੱਸੀ ਦਾ ਜੇਠਾ ਪੁੱਤਰ ਅਲੀਆਬ ਸੀ, ਅਬੀਨਾਦਾਬ ਦੂਜਾ, ਸ਼ਿਮਆ ਤੀਜਾ, ੧੪ ਨਥਨੇਲ ਚੌਥਾ, ਰੱਦਈ ਪੰਜਵਾਂ, ੧੫ ਓਸਮ ਛੇਵਾਂ ਅਤੇ ਦਾਊਦ ਸੱਤਵਾਂ ਸੀ । ੧੬ ਜਿਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ ਅਤੇ ਸਰੂਯਾਹ ਦੇ ਪੁੱਤਰ: ਆਬਸ਼ਈ, ਯੋਆਬ ਅਤੇ ਅਸਾਹੇਲ ਸਨ । ੧੭ ਅਬੀਗੈਲ ਦਾ ਪੁੱਤਰ ਅਮਾਸਾ ਸੀ ਅਤੇ ਅਮਾਸਾ ਦਾ ਪਿਤਾ ਯਥਰ ਇਸ਼ਮਾਏਲੀ ਸੀ ।
ਹਸ਼ਰੋਨ ਦੇ ਵੰਸ਼ਜ
੧੮ ਹਸ਼ਰੋਨ ਦੇ ਪੁੱਤਰ ਕਾਲੇਬ ਲਈ ਉਹ ਦੀ ਔਰਤ ਅਜ਼ੁਬਾਹ ਅਤੇ ਉਸ ਦੀ ਧੀ ਯਰੀਓਥ ਨੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਇਹ ਉਹ ਦੇ ਪੁੱਤਰ ਸਨ: ਯੇਸ਼ਰ, ਸੋਬਾਬ ਅਤੇ ਅਰਿਦੋਨ । ੧੯ ਜਦੋਂ ਅਜ਼ੁਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨਾਲ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਹੂਰ ਨੂੰ ਜਨਮ ਦਿੱਤਾ । ੨੦ ਹੂਰ ਦਾ ਪੁੱਤਰ ਊਰੀ ਸੀ ਅਤੇ ਊਰੀ ਦਾ ਪੁੱਤਰ ਬਸਲੇਲ ਸੀ । ੨੧ ਫੇਰ ਹਸਰੋਨ ਗਿਲਆਦ ਦੇ ਪਿਤਾ ਮਾਕੀਰ ਦੀ ਧੀ ਕੋਲ ਗਿਆ, ਜਿਹ ਨਾਲ ਉਸ ਨੇ ਸੱਠ ਸਾਲਾਂ ਦਾ ਹੋ ਕੇ ਵਿਆਹ ਕਰ ਲਿਆ ਅਤੇ ਉਸ ਨੇ ਉਹ ਦੇ ਲਈ ਸਗੂਬ ਨੂੰ ਜਨਮ ਦਿੱਤਾ । ੨੨ ਸਗੂਬ ਦਾ ਪੁੱਤਰ ਯਾਈਰ ਸੀ ਜਿਹ ਦੇ ਕੋਲ ਗਿਲਆਦ ਦੇਸ ਵਿੱਚ ਤੇਈ ਸ਼ਹਿਰ ਸਨ । ੨੩ ਗਸ਼ੂਰ ਅਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਅਤੇ ਕਨਾਥ ਵੀ ਉਹ ਦੇ ਪਿੰਡਾਂ ਸਮੇਤ ਉਨ੍ਹਾਂ ਕੋਲੋਂ ਲੈ ਲਿਆ ਅਰਥਾਤ ਸੱਠਾਂ ਨਗਰਾਂ ਨੂੰ । ਇਹ ਸਭ ਗਿਲਆਦ ਦੇ ਪਿਤਾ ਮਾਕੀਰ ਦੇ ਪੁੱਤਰ ਸਨ । ੨੪ ਇਹ ਦੇ ਮਗਰੋਂ ਕਿ ਹਸਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਤਾਂ ਹਸਰੋਨ ਦੀ ਔਰਤ ਅਬਿਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆ ਦਾ ਪਿਤਾ ਸੀ ਨੂੰ ਜਨਮ ਦਿੱਤਾ ।
ਯਰਹਮਏਲ ਦੇ ਵੰਸ਼ਜ
੨੫ ਹਸਰੋਨ ਦੇ ਪਲੌਠੇ ਯਰਹਮਏਲ ਦੇ ਪੁੱਤਰ ਸਨ: ਰਾਮ ਜਿਹੜਾ ਜੇਠਾ ਸੀ, ਬੂਨਾਹ, ਓਰਨ, ਅਤੇ ਓਸਮ ਅਹਿੱਯਾਹ । ੨੬ ਯਰਹਮਏਲ ਦੀ ਇੱਕ ਹੋਰ ਔਰਤ ਸੀ ਜਿਹ ਦਾ ਨਾਮ ਅਟਾਰਾਹ ਸੀ । ਉਹ ਓਨਾਮ ਦੀ ਮਾਤਾ ਸੀ । ੨੭ ਯਰਹਮਏਲ ਦੇ ਪਲੌਠੇ ਰਾਮ ਦੇ ਪੁੱਤਰ: ਮਅਸ, ਯਾਮੀਨ ਅਤੇ ਏਕਰ ਸਨ । ੨੮ ਓਨਾਮ ਦੇ ਪੁੱਤਰ ਸ਼ੰਮਈ ਅਤੇ ਯਾਦਾ ਸਨ । ਸ਼ੰਮਈ ਦੇ ਪੁੱਤਰ ਨਾਦਾਬ ਅਤੇ ਅਬੀਸ਼ੂਰ ਸਨ । ੨੯ ਅਬੀਸ਼ੂਰ ਦੀ ਔਰਤ ਦਾ ਨਾਮ ਅਬੀਹੈਲ ਸੀ ਅਤੇ ਉਸ ਨੇ ਉਹ ਦੇ ਲਈ ਅਹਬਾਨ ਅਤੇ ਮੋਲੀਦ ਨੂੰ ਜਨਮ ਦਿੱਤਾ । ੩੦ ਨਾਦਾਬ ਦੇ ਪੁੱਤਰ: ਸਲਦ, ਅੱਪਇਮ ਸਨ । ਪਰ ਸਲਦ ਬੇ-ਉਲਾਦ ਹੀ ਮਰ ਗਿਆ । ੩੧ ਅੱਪਇਮ ਦਾ ਪੁੱਤਰ ਯਿਸ਼ਈ ਸੀ, ਯਿਸ਼ਈ ਦਾ ਪੁੱਤਰ ਸ਼ੇਸ਼ਾਨ ਸੀ ਅਤੇ ਸ਼ੇਸ਼ਾਨ ਦਾ ਪੁੱਤਰ ਅਹਲਈ ਸੀ ੩੨ ਸ਼ੰਮਈ ਦੇ ਭਰਾ ਯਾਦਾ ਦੇ ਪੁੱਤਰ ਯਥਰ ਅਤੇ ਯੋਨਾਥਾਨ ਸਨ । ਯਥਰ ਬੇ-ਉਲਾਦ ਹੀ ਮਰ ਗਿਆ । ੩੩ ਯੋਨਾਥਾਨ ਦੇ ਪੁੱਤਰ ਪਲਥ ਅਤੇ ਜ਼ਾਜ਼ਾ ਸਨ । ਇਹ ਯਰਹਮਏਲ ਦੇ ਪੁੱਤਰ ਸਨ । ੩੪ ਸ਼ੇਸ਼ਾਨ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਸ਼ੇਸ਼ਾਨ ਦਾ ਇੱਕ ਮਿਸਰੀ ਟਹਿਲੂਆ ਸੀ ਜਿਹ ਦਾ ਨਾਮ ਯਰਹਾ ਸੀ । ੩੫ ਸ਼ੇਸ਼ਾਨ ਨੇ ਆਪਣੀ ਧੀ ਦਾ ਵਿਆਹ ਆਪਣੇ ਟਹਿਲੂਏ ਯਰਹਾ ਨਾਲ ਕਰ ਦਿੱਤਾ ਅਤੇ ਉਸ ਨੇ ਉਹ ਦੇ ਲਈ ਅੱਤਈ ਨੂੰ ਜਨਮ ਦਿੱਤਾ । ੩੬ ਅੱਤਈ ਦਾ ਪੁੱਤਰ ਨਾਥਾਨ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬਾਦ ਸੀ । ੩੭ ਜ਼ਾਬਾਦ ਦਾ ਪੁੱਤਰ ਅਫ਼ਲਾਲ ਸੀ ਅਤੇ ਅਫ਼ਲਾਲ ਦਾ ਪੁੱਤਰ ਓਬੇਦ ਸੀ । ੩੮ ਓਬੇਦ ਦਾ ਪੁੱਤਰ ਯੇਹੂ ਸੀ ਅਤੇ ਯੇਹੂ ਦਾ ਪੁੱਤਰ ਅਜ਼ਰਯਾਹ ਸੀ । ੩੯ ਅਜ਼ਰਯਾਹ ਦਾ ਪੁੱਤਰ ਹਲਸ ਸੀ ਅਤੇ ਹਲਸ ਦਾ ਪੁੱਤਰ ਅਲਾਸਾਹ ਸੀ । ੪੦ ਅਲਾਸਾਹ ਦਾ ਪੁੱਤਰ ਸਿਸਮਾਈ ਸੀ ਅਤੇ ਸਿਸਮਾਈ ਦਾ ਪੁੱਤਰ ਸ਼ੱਲੂਮ ਸੀ । ੪੧ ਸ਼ੱਲੂਮ ਦਾ ਪੁੱਤਰ ਯਕਮਯਾਹ ਸੀ ਅਤੇ ਯਕਮਯਾਹ ਦਾ ਪੁੱਤਰ ਅਲੀਸ਼ਾਮਾ ਸੀ ।
ਕਾਲੇਬ ਦੇ ਹੋਰ ਵੰਸ਼ਜ
੪੨ ਯਰਹਮਏਲ ਦੇ ਭਰਾ ਕਾਲੇਬ ਦੇ ਪੁੱਤਰ ਮੇਸ਼ਾ ਉਹ ਦਾ ਜੇਠਾ ਜਿਹੜਾ ਜੀਫ਼ ਦਾ ਪਿਤਾ ਅਤੇ ਹਬਰੋਨ ਦੇ ਪਿਤਾ ਮਾਰੇਸ਼ਾਹ ਦੇ ਪੁੱਤਰ ੪੩ ਹਬਰੋਨ ਦੇ ਪੁੱਤਰ: ਕੋਰਹ, ਤੱਪੁਆਹ, ਰਕਮ ਅਤੇ ਸ਼ਮਾ ਸਨ । ੪੪ ਸ਼ਮਾ ਦਾ ਪੁੱਤਰ ਰਹਮ ਸੀ ਜਿਹੜਾ ਯਾਰਕਆਮ ਦਾ ਪਿਤਾ ਹੋਇਆ ਅਤੇ ਰਕਮ ਦਾ ਪੁੱਤਰ ਸ਼ੰਮਈ ਸੀ । ੪੫ ਸ਼ੰਮਈ ਦਾ ਪੁੱਤਰ ਮਾਓਨ ਸੀ ਅਤੇ ਮਾਓਨ ਬੈਤ-ਸੂਰ ਦਾ ਪਿਤਾ ਸੀ । ੪੬ ਕਾਲੇਬ ਦੀ ਦਾਸੀ ਏਫਾਹ ਨੇ ਹਾਰਾਨ, ਮੋਸਾ ਅਤੇ ਗਾਜ਼ੇਜ਼ ਨੂੰ ਜਨਮ ਦਿੱਤਾ ਅਤੇ ਹਾਰਾਨ ਦਾ ਪੁੱਤਰ ਗਾਜ਼ੇਜ਼ ਸੀ । ੪੭ ਯਾਹਦਈ ਦੇ ਪੁੱਤਰ: ਰਗਮ, ਯੋਥਾਮ, ਗੇਸ਼ਾਨ, ਪਲਟ, ਏਫਾਹ ਅਤੇ ਸ਼ਾਅਫ ਸੀ । ੪੮ ਮਅਕਾਹ ਕਾਲੇਬ ਦੀ ਦਾਸੀ ਨੇ ਸ਼ਬਰ ਅਤੇ ਤਿਰਹਨਾਹ ਨੂੰ ਜਨਮ ਦਿੱਤਾ । ੪੯ ਉਸ ਨੇ ਵੀ ਮਦਮੰਨਾਹ ਦੇ ਪਿਤਾ ਸ਼ਅਫ, ਮਕਬੇਨਾ ਦੇ ਪਿਤਾ ਸ਼ਵਾ ਅਤੇ ਗਿਬਆ ਦੇ ਪਿਤਾ ਨੂੰ ਜਨਮ ਦਿੱਤਾ ਅਤੇ ਕਾਲੇਬ ਦੀ ਧੀ ਅਕਸਾਹ ਸੀ । ੫੦ ਇਹ ਹੂਰ ਦਾ ਪੁੱਤਰ ਜਿਹੜਾ ਅਫਰਾਥਾਹ ਦਾ ਜੇਠਾ ਸੀ, ਕਾਲੇਬ ਦੇ ਪੁੱਤਰ ਸਨ, ਕਿਰਯਥਯਆਰੀਮ ਦਾ ਪਿਤਾ ਸ਼ੋਬਾਲ, ੫੧ ਬੈਤਲਹਮ ਦਾ ਪਿਤਾ ਸਾਲਮਾ, ਬੈਤਗਾਦੇਰ ਦਾ ਪਿਤਾ ਹਾਰੇਫ । ੫੨ ਕਿਰਯਥਯਆਰੀਮ ਦੇ ਪਿਤਾ ਸ਼ੋਆਲ ਦੇ ਪੁੱਤਰ ਸਨ, ਹਾਰੋਆਹ ਤੇ ਮਨੁਹੋਥ ਦਾ ਅੱਧਾ ਹਿੱਸਾ । ੫੩ ਕਿਰਯਥਯਆਰੀਮ ਦੀਆਂ ਕੁਲਾਂ, ਯਿਥਰੀ, ਪੂਥੀ, ਸ਼ੁਮਾਥੀ ਅਤੇ ਮਿਸ਼ਰਾਈ ਜਿਨ੍ਹਾਂ ਤੋਂ ਸਾਰਆਥੀ ਅਤੇ ਅਸ਼ਤਾਉਲੀ ਨਿੱਕਲੇ । ੫੪ ਸਾਲਮਾ ਦੇ ਪੁੱਤਰ, ਬੈਤਲਹਮ ਨਟੂਫਾਥੀ, ਅਟਰੋਥ-ਬੈਤ-ਯੋਆਬ ਦਾ ਘਰਾਣਾ ਤੇ ਮਨਹਥੀਆਂ ਦਾ ਅੱਧਾ ਹਿੱਸਾ, ਸਾਰਈ ੫੫ ਅਤੇ ਉਨ੍ਹਾਂ ਲਿਖਾਰੀਆਂ ਦੀਆਂ ਕੁਲਾਂ ਜਿਹੜੇ ਯਅਬੇਨ ਵਿੱਚ ਵੱਸਦੇ ਸਨ, ਤੀਰਆਥੀ ਸ਼ਿਮਆਥੀ ਅਤੇ ਸੂਕਾਥੀ । ਇਹ ਕੀਨੀ ਹਨ ਜਿਹੜੇ ਰੇਕਾਬ ਦੇ ਘਰਾਣੇ ਦੇ ਪਿਤਾ ਹੰਮਥ ਤੋਂ ਆਏ ਸਨ ।