Home

ਅਜ਼ਰਾ

ਕਾਂਡ : 1 2 3 4 5 6 7 8 9 10


-Reset+

ਕਾਂਡ 10

1 ਅਜ਼ਰਾ ਪਾ੍ਰਰਬਨਾ ਕਰ ਰਿਹਾ ਸੀ ਅਤੇ ਨਾਲ ਹੀ ਆਪਣੇ ਕੀਤੇ ਪਾਪਾਂ ਦਾ ਇਕਬਾਲ ਵੀ। ਉਹ ਰੋ-ਰੋ ਕੇ ਪਰਮੇਸ਼ੁਰ ਦੇ ਮੰਦਰ ਦੇ ਅੱਗੇ ਸਿਰ ਨਿਵਾ ਰਿਹਾ ਸੀ। ਜਦੋਂ ਅਜ਼ਰਾ ਇਉਂ ਕਰ ਰਿਹਾ ਸੀ ਤਾਂ ਇਕ ਵੱਡਾ ਸਮੂਹ ਇਸਰਾਏਲ ਦੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਉਸ ਦੇ ਗਿਰਦ ਇਕੱਠਾ ਹੋ ਗਿਆ। ਉਹ ਲੋਕ ਵੀ ਧਾਹਾਂ ਮਾਰ ਕੇ ਰੋਣ ਲੱਗੇ।
2 ਤੱਦ ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹੀੇਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, "ਅਸੀਂ ਆਪਣੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਅਤੇ ਸਾਡੀ ਧਰਤੀ ਤੇ ਰਹਿੰਦੀਆਂ ਹੋਰਨਾਂ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਕਰਵਾਏ। ਅਜਿਹਾ ਕਰਨ ਤੋਂ ਬਾਅਦ ਵੀ, ਇਸਰਾਏਲ ਲਈ ਉਮੀਦ ਹੈ।
3 ਹੁਣ ਚਲੋ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕਰੀਏ ਅਤੇ ਉਨ੍ਹਾਂ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਇਬੋਁ ਕੱਢ ਦੇਈਏ। ਸਾਨੂੰ ਅਜ਼ਰਾ ਅਤੇ ਉਨ੍ਹਾਂ ਸਿਆਣੇ ਲੋਕਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਪਰਮੇਸ਼ੁਰ ਦੀ ਬਿਵਸਬਾ ਦਾ ਆਦਰ ਕਰਦੇ ਹਨ। ਇਸ ਤਰ੍ਹਾਂ, ਅਸੀਂ ਵੀ ਪਰਮੇਸ਼ੁਰ ਦੀ ਬਿਵਸਬਾ ਦਾ ਪਾਲਨ ਕਰਾਂਗੇ।
4 ਅਜ਼ਰਾ ਉੱਠ ਕਿਉਂ ਕਿ ਇਹ ਗੱਲ ਤੇਰੇ ਉੱਪਰ ਹੈ ਅਤੇ ਅਸੀਂ ਤੇਰੇ ਨਾਲ ਹਾਂ ਸੋ ਤੂੰ ਬਹਾਦੁਰ ਬਣ ਕੇ ਇਹ ਕੰਮ ਕਰ!"
5 ਤਾਂ ਅਜ਼ਰਾ ਉਠਿਆ ਅਤੇ ਸਾਰੇ ਜਾਜਕਾਂ ਅਤੇ ਲੇਵੀਆਂ ਤੋਂ ਇਕਰਾਰ ਕਰਵਾਇਆ ਕਿ ਅਸੀਂ ਸਾਰੇ ਇਸ ਇਕਰਾਰ ਮੁਤਾਬਕ ਕੰਮ ਕਰਾਂਗੇ।
6 ਤੱਦ ਅਜ਼ਰਾ ਪਰਮੇਸ਼ੁਰ ਦੇ ਮੰਦਰ ਦੇ ਅੱਗੋਂ ਚਲਿਆ ਗਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੇ ਕਮਰੇ ਵਿੱਚ ਚਲਿਆ ਗਿਆ। ਉਸ ਨੇ ਯੋਹਾਨਾਨ ਦੇ ਕਮਰੇ ਵਿੱਚ ਰਾਤ ਗੁਜ਼ਾਰੀ। ਉਸ ਨੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਕਿ ਉਹ ਹਾਲੇ ਵੀ ਉਨ੍ਹਾਂ ਇਸਰਾਏਲੀਆਂ ਦੀ ਅਨਾਸਬਾ ਬਾਰੇ ਬੜਾ ਦੁੱਖੀ ਸੀ, ਜੋ ਯਰੂਸ਼ਲਮ ਨੂੰ ਵਾਪਸ ਪਰਤੇ ਸਨ।
7 ਤੱਦ ਉਸਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਹਰ ਥਾਂ ਤੇ ਇਹ ਪੈਗਾਮ ਭੇਜਿਆ। ਉਸਨੇ ਇਸਰਾਏਲੀਆਂ ਲਈ ਇਹ ਐਲਾਨ ਕੀਤਾ ਜਿਹੜੇ ਯਰੂਸ਼ਲਮ ਵਿੱਚ ਇਕੱਤ੍ਰ ਹੋਣ ਲਈ ਕੈਦ ਤੋਂ ਵਾਪਸ ਪਰਤੇ ਸਨ।
8 ਜਿਹੜਾ ਵੀ ਮਨੁੱਖ ਯਰੂਸ਼ਲਮ ਵਿੱਚ ਤਿੰਨਾ ਦਿਨਾਂ ਦੇ ਵਿੱਚ ਨਾ ਪਹੁੰਚਿਆ, ਉਸ ਨੂੰ ਆਪਣੀ ਸਾਰੀ ਦੌਲਤ ਤੋਂ ਹੱਥ ਧੋਣਾ ਪਵੇਗਾ। ਇਹ ਫੈਸਲਾ, ਮਹੱਤਵਪੂਰਣ ਅਧਿਕਾਰੀਆਂ ਅਤੇ ਬਜ਼ੁਰਗਾਂ ਨੇ ਇਕਠਿਆਂ ਕੀਤਾ। ਅਤੇ ਉਹ ਵਿਅਕਤੀ ਜਲਾਵਤਨੀਆਂ ਦੀ ਸਭਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।
9 ਇਸ ਲਈ, ਤਿੰਨਾਂ ਦਿਨਾਂ ਵਿੱਚ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆ ਵਿੱਚੋਂ ਸਾਰੇ ਲੋਕ ਇਕੱਠੇ ਹੋਕੇ ਯਰੂਸ਼ਲਮ ਵਿੱਚ ਪਹੁੰਚ ਗਏ। ਅਤੇ ਨੌਵੇਂ ਮਹੀਨੇ ਦੇ
20 ਵੇਂ ਦਿਨ, ਸਾਰੇ ਮਨੁੱਖ ਪਰਮੇਸ਼ੁਰ ਦੇ ਮੰਦਰ ਦੇ ਵਿਹੜੇ ਵਿੱਚ ਇਕੱਤਰ ਹੋ ਗਏ। ਉਹ ਭਾਰੀ ਬਾਰਿਸ਼ ਅਤੇ ਸਭਾ ਦੇ ਕਾਰਣ ਕੰਬ ਰਹੇ ਸਨ।
10 ਤੱਦ ਅਜ਼ਰਾ ਜਾਜਕ ਨੇ ਲੋਕਾਂ ਦੇ ਸਾਮ੍ਹਣੇ ਖੜਾ ਹੋਕੇ ਆਖਿਆ, "ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਅਤੇ ਇਸ ਦੁਆਰਾ, ਤੁਸੀਂ ਇਸਰਾਏਲ ਨੂੰ ਹੋਰ ਵੀ ਵਧੇਰੇ ਦੋਸ਼ੀ ਬਣਾ ਦਿੱਤਾ ਹੈ।
11 ਹੁਣ, ਤੁਸੀਂ ਲੋਕ ਪਰਮੇਸ਼ੁਰ ਅੱਗੇ ਕਬੂਲ ਕਰੋ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਤੁਹਾਨੂੰ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਦੁਆਲੇ ਦੇ ਮੰਦੇ ਲੋਕਾਂ ਤੋਂ ਅਤੇ ਵਿਦੇਸ਼ੀ ਔਰਤਾਂ ਤੋਂ ਵੀ ਆਪਣੇ-ਆਪ ਨੂੰ ਵੱਖ ਕਰ ਲਵੋ।"
12 ਤੱਦ ਉਹ ਸਾਰਾ ਸਮੂਹ ਨੇ ਜਿਹੜਾ ਇਕੱਤਰ ਹੋਇਆ ਸੀ, ਅਜ਼ਰਾ ਨੂੰ ਉੱਚੀ ਆਵਾਜ਼ ਵਿੱਚ ਕਿਹਾ, "ਅਜ਼ਰਾ, ਜਿਵੇਂ ਤੂੰ ਕਿਹਾ ਸਾਨੂੰ ਉਵੇਂ ਹੀ ਕਰਨਾ ਚਾਹੀਦਾ ਹੈ।
13 ਲੇਕਿਨ ਢੇਰ ਸਾਰੀ ਪਰਜਾ ਹੈ ਅਤੇ ਇਹ ਬਾਰਸ਼ ਦਾ ਮੌਸਮ ਹੈ ਇਸ ਲਈ ਅਸੀਂ ਬਾਹਰ ਵੀ ਨਹੀਂ ਠਹਿਰ ਸਕਦੇ। ਇਹ ਸਮਸਿਆ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਨਹੀਂ ਕਿਉਂ ਕਿ ਅਸੀਂ ਬਹੁਤ ਮਾੜੇ ਕੰਮ ਕੀਤੇ ਹਨ।
14 ਸਾਡੇ ਆਗੂਆਂ ਨੂੰ ਸਾਰੀ ਸਭਾ ਦੇ ਪ੍ਰਤਿਨਿਧੀ ਹੋਣ ਦਿਓ। ਅਤੇ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਹਨ। ਉਹ ਨਿਸ਼ਚਿੰਤ ਕੀਤੇ ਸਮੇਂ ਤੇ ਆਗੂਆਂ ਅਤੇ ਨਿਆਕਾਰਾਂ ਦੇ ਨਾਲ ਆਉਣ ਜਦ ਤੱਕ ਅਸੀਂ ਇਹ ਸਮਸਿਆ ਸ੍ਸੁਧਾਰ ਕੇ ਪਰਮੇਸ਼ੁਰ ਦੇ ਗੁੱਸੇ ਨੂੰ ਘਟਨਾਂ ਦੇਈਏ।"
15 ਸਿਰਫ ਕੁਝ ਮਨੁੱਖ ਹੀ ਇਸ ਵਿਉਂਤ ਦੇ ਵਿਰੁੱਧ ਹਨ। ਉਨ੍ਹਾਂ ਵਿੱਚ ਅਸਾਹੇਲ ਦਾ ਪੁੱਤਰ ਯੋਨਾਬਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ। ਮਸ਼੍ਸ਼ਲਾਮ ਅਤੇ ਸ਼ਬਤਈ ਲੇਵੀ ਵੀ ਇਸ ਵਿਉਂਤ ਦੇ ਵਿਰੁੁਧ੍ਧ ਸਨ।
16 ਇਉਂ ਜਿਹੜੇ ਇਸਰਾਏਲ ਮਨੁੱਖ ਯਰੂਸ਼ਲਮ ਦੇ ਪਰਤੇ ਉਹ ਇਸ ਵਿਉਤ ਨੂੰ ਮੰਨਣ ਦੇ ਰਾਜ਼ੀ ਹੋ ਗਏ। ਅਜ਼ਰਾ ਜਾਜਕ ਨੇ ਘਰਾਣਿਆ ਦੇ ਆਗੂਆਂ ਨੂੰ ਚੁਣਿਆ। ਉਸਨੇ ਹਰੇਕ ਘਰਾਣੇ ਵਿੱਚੋਂ ਇਕ ਮਨੁੱਖ ਨੂੰ ਚੁਣਿਆ। ਹਰ ਮਨੁੱਖ ਨਾਮ ਤੋਂ ਚੁਣਿਆ ਗਿਆ।
10 ਵੇਂ ਮਹੀਨੇ ਦੇ ਪਹਿਲੇ ਦਿਨ ਫਿਰ ਉਹ ਮਨੁੱਖ ਜਿਹੜੇ ਕਿ ਚੁਣੇ ਗਏ ਸਨ ਹਰੇਕ ਦਾ ਖਾਤਾ ਵਾਚਣ ਲਈ ਬੈਠੇ ਜੋ ਉਨ੍ਹਾਂ ਦਾ ਧਿਆਨ ਨਾਲ ਪੱਤਰਾ ਵਾਚਿਆ ਜਾਵੇ।
17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਉਹ ਸਾਰੇ ਮਨੁੱਖਾਂ ਦਾ ਲੈਣ-ਦੇਣ ਕਰ ਲਿਆ ਸੀ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ।
18 ਜਾਜਕਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ:ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਉੱਤਰਾਧਿਕਾਰੀਆਂ ਵਿੱਚੋਂ ਅਤੇ ਉਸਦੇ ਭਰਾਵਾਂ ਵਿੱਚੋਂ: ਮਅਸੇਯਾਹ, ਅਲੀਅਜ਼ਰ, ਯਰੀਬ ਅਤੇ ਗਦਲਯਾਹ,
19 ਉਨ੍ਹਾਂ ਸਭਨਾਂ ਨੇ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦਾ ਇਕਰਾਰ ਕਰ ਦਿੱਤਾ ਅਤੇ ਹਰੇਕ ਨੇ ਇੱਜੜ ਵਿੱਚੋਂ ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜਾਇਆ।
20 ਇਂਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ ਹਨਾਨੀ ਅਤੇ ਜ਼ਬਦਯਾਹ।
21 ਹਾਰੀਮ ਦੇ ਉੱਤਰਾਧਿਕਾਰੀਆਂ ਚੋ ਇਹ ਮਨੁੱਖ ਸਨ: ਮਅਸੇਯਾਹ, ਏਲੀਯਾਹ, ਸ਼ਮਅਯਾਹ, ਯਹੀੇਲ ਅਤੇ ਉਜ਼ੀਯ੍ਯਾਹ।
22 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ ਅਲਯੋੇਨਈ, ਮਅਸ਼ੇਯਾਹ, ਇਸਮਾੇਲ, ਨਬਨੇਲ, ਯੋਜ਼ਾਬਾਦ ਅਤੇ ਅਲਆਸਾਹ।
23 ਲੇਵੀਆਂ ਵਿੱਚੋਂ: ਯੋਜ਼ਾਬਾਦ, ਸ਼ਿਮਈ ਕੇਲਾਯਾਹ (ਜਿਸ ਨੂੰ ਕਲੀਟਾ ਵੀ ਆਖਿਆ ਜਾਂਦਾ ਹੈ), ਪਬਹਯਾਹ, ਯਹੂਦਾਹ ਅਤੇ ਅਲੀਅਜ਼ਰ।
24 ਗਵਯ੍ਯਾਂ ਵਿੱਚੋਂ: ਅਲਯਾਸ਼ੀਬਦਰਬਾਨਾਂ ਵਿੱਚੋਂ: ਸ਼ੱਲੂਮ, ਟਲਮ ਅਤੇ ਊਰੀ।
25 ਤੇ ਇਸਰਾਏਲੀਆਂ ਵਿੱਚੋਂ: ਪਰੋਸ਼ ਦੇ ਉਰ੍ਰਾਧਿਕਾਰੀਆਂ ਵਿੱਚੋਂ: ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਹਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ।
26 ਲਾਮ ਦੇ ਉਰ੍ਰਾਧਿਕਾਰੀਆਂ ਵਿੱਚੋਂ: ਮਤ੍ਤਨਯਾਹ, ਜ਼ਕਰਯਾਹ, ਯਹੀੇਲ, ਅਬਦੀ, ਯਰੇਮੋਬ, ਅਤੇ ਏਲੀਯਾਹ।
27 ਜ਼ੱਤੂ ਦੇ ਉਰ੍ਰਾਧਿਕਾਰੀਆਂ ਵਿੱਚੋਂ ਇਹ ਮਨੁੱਖ ਸਨ: ਅਲਯੋੇਨਈ, ਅਲਯਾਮੀਬ, ਮਤ੍ਤਨਯਾਹ, ਯਰੇਮੋਬ, ਜ਼ਾਬਾਦ ਅਤੇ ਆਜ਼ੀਜ਼ਾ।
28 ਬੋਬਈ ਦੇ ਉਰ੍ਰਾਧਿਕਾਰੀਆਂ ਵਿੱਚੋਂ ਯਹੋਹਾਨਾਨ, ਹਨਨਯਾਹਣ ਜ਼ਬਈ ਅਤੇ ਅਬਲਈ।
29 ਅਤੇ ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ: ਮਸ਼੍ਸ਼ੁਲਾਮ, ਮਲ੍ਲੂਕ, ਅਦਾਯਾਹ, ਯਾਸ਼ੂਬ, ਸ਼ਆਲ, ਅਤੇ ਰਾਮੇਬ।
30 ਪਹਬ ਮੋਆਬ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਦਨਾ, ਕਲਾਲ, ਬਨਾਯਾਹ, ਮਅਸੇਆਹ, ਮਤ੍ਤਨਯਾਹ, ਬਸਲੇਲ, ਬਿੰਨੂਈ, ਅਤੇ ਮਨ੍ਨਸ਼ਹ।
31 ਹਾਰੀਮ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਲੀਅਜ਼ਰ, ਅਤੇ ਯਿਸੀਯਾਹ, ਮਲਕੀਯਾਹ, ਸ਼ਮਅਯਾਹ, ਅਤੇ ਸ਼ਿਮਓਨ।
32 ਬਿਨਯਾਮੀਨ, ਮਲ੍ਲੂਕ ਅਤੇ ਸਮਰਯਾਹ।
33 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ ਮਤਨਈ, ਮਤ੍ਤਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨਸ਼ਹ ਅਤੇ ਸ਼ਿਮਈ।
34 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ ਮਾਅਦਈ, ਅਮਰਾਮ, ਊੇਲ,
35 ਬਨਾਯਾਹ, ਬੇਦਯਾਹ, ਕਲੂਹੀ,
36 ਵਨਯਾਹ, ਮਰੇਮੋਬ, ਅਲਯਾਸ਼ੀਬ,
37 ਮਤ੍ਤਨਯਾਹ, ਮਤ੍ਤਨਈ, ਅਤੇ ਯਅਸਾਈ,
38 ਬਿਂਨਈ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਈ,
39 ਸ਼ਲਮਯਾਹ, ਨਾਬਾਨ, ਅਦਯਾਹ,
40 ਮਕਨਦਬਈ, ਸ਼ਾਸ਼ਈ, ਸ਼ਾਰਈ,
41 ਅਜ਼ਰੇਲ, ਸਮਰਯਾਹ, ਮਸਲਯਾਹ,
42 ਸ਼ੱਲੂਮ, ਅਮਰਯਾਹ ਅਤੇ ਯੂਸਫ।
43 ਨਬੋ ਦੇ ਉੱਤਰਾਧਿਕਾਰੀਆਂ ਵਿੱਚੋਂ ਇਹ ਆਦਮੀ ਸਨ; ਯਈੇਲ, ਮਤਿਬ੍ਬਯਾਹ, ਜ਼ਾਬਾਦ, ਜ਼ਬੀਨਾ, ਯਦ੍ਦਈ, ਯੋੇਲ, ਅਤੇ ਬਨਾਯਾਹ।
44 ਇਹ ਸਾਰੇ ਆਦਮੀ ਵਿਦੇਸ਼ੀ ਔਰਤਾਂ ਨਾਲ ਵਿਆਹੇ ਹੋਏ ਸਨ ਅਤੇ ਇਨ੍ਹਾਂ ਵਿੱਚੋਂ ਕਈਆਂ ਦੇ ਉਨ੍ਹਾਂ ਔਰਤਾਂ ਤੋਂ ਬੱਚੇ ਵੀ ਸਨ।