Home

ਹਿਜ਼ ਕੀ ਐਲ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


-Reset+

ਕਾਂਡ 17

1 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਇਹ ਕਹਾਣੀ ਇਸਰਾਏਲ ਦੇ ਪਰਿਵਾਰ ਨੂੰ ਸੁਣਾ। ਉਨ੍ਹਾਂ ਨੂੰ ਪੁੱਛ ਕਿ ਇਸਦਾ ਕੀ ਅਰਬ ਹੈ।
3 ਉਨ੍ਹਾਂ ਨੂੰ ਆਖ:ਇੱਕ ਵੱਡੇ ਖੰਭਾਂ ਵਾਲਾ ਇੱਕ ਵੱਡਾ ਬਾਜ਼ (ਨਬੂਕਦਨੱਸਰ) ਲਬਾਨੋਨ ਅੰਦਰ ਆਇਆ। ਬਾਜ਼ ਦਤ ਝਂਭ ਤਿਤਰੇ ਬਿਤਰੇ ਸਨ ਉਹ ਲਬਾਨੋਨ ਨੂੰ ਅਇਆ ਅਤੇ ਦਿਆਰ ਦੀ ਟੀਸੀ ਤੇ ਆ ਕੇ ਟਿਕ ਗਿਆ।
4 ਬਾਜ਼ ਨੇ ਵੱਡੇ ਦਿਆਰ ਦੇ ਰੁੱਖ (ਲਬਾਨੋਨ) ਦੀ ਸਿਖਰ ਦੀ ਟਾਹਣੀ ਤੋੜ ਦਿੱਤੀ ਅਤੇ ਇਸਨੂੰ ਕਾਨਾਨ ਅੰਦਰ ਲੈ ਆਇਆ। ਉਹ ਟਾਹਣੀ ਬਾਜ਼ ਨੇ ਵਪਾਰੀਆਂ ਦੇ ਸ਼ਹਿਰ ਅੰਦਰ ਰੱਖ ਦਿੱਤੀ।
5 ਫ਼ੇਰ ਬਾਜ਼ ਨੇ ਕਾਨਾਨ ਤੋਂ ਕੁਝ ਬੀਜ਼ (ਲੋਕ) ਲੇ। ਉਸਨੇ ਉਨ੍ਹਾਂ ਨੂੰ ਚੰਗੀ ਜ਼ਮੀਨ ਅੰਦਰ ਬੀਜ਼ ਦਿੱਤਾ ਉਸਨੇ ਉਨ੍ਹਾਂ ਨੂੰ ਚੰਗੀ ਨਦੀ ਕੰਢੇ ਬੀਜ਼ ਦਿੱਤਾ।
6 ਬੀਜ ਉਗ੍ਗੇ ਅਤੇ ਅੰਗੂਰੀ ਵੇਲ ਬਣ ਗਏ। ਇਹ ਚੰਗੀ ਵੇਲ ਸੀ। ਇਹ ਉੱਚੀ ਵੇਲ ਨਹੀਂ ਸੀ। ਪਰ ਦੂਰ ਤਾਈਂ ਫ਼ੈਲੀ ਹੋਈ ਸੀ। ਵੇਲ ਦੇ ਤਣੇ ਉਗ੍ਗੇ ਅਤੇ ਛੋਟੀਆਂ ਵੇਲਾਂ ਬਹੁਤ ਲੰਮੀਆਂ ਵਧ ਗਈਆਂ।
7 ਫ਼ੇਰ ਵਡਿਆਂ ਖ੍ਖੰਭਾਂ ਵਾਲੇ ਦੂਸਰੇ ਬਾਜ਼ ਨੇ, ਵੇਲ ਨੂੰ ਦੇਖਿਆ। ਬਾਜ਼ ਦੇ ਫ਼ਰ ਬਹੁਤ ਸਨ। ਵੇਲ ਚਾਹੁੰਦੀ ਸੀ ਕਿ ਇਹ ਨਵਾਂ ਬਾਜ਼ ਉਸਦੀ ਦੇਖ ਭਾਲ ਕਰੇ। ਇਸ ਲਈ ਉਸਨੇ ਵਧਾਈਆਂ ਆਪਣੀਆਂ ਜਢ਼ਾਂ ਇਸ ਬਾਜ਼ ਵੱਲ। ਉਸਦੀਆਂ ਟਾਹਣੀਆਂ ਇਸ ਬਾਜ਼ ਵੱਲ ਫ਼ੈਲ ਗਈਆਂ। ਟਾਹਣੀਆਂ ਉੱਗ ਕੇ ਉਸ ਖੇਤ ਤੋਂ ਬਾਹਰ ਚਲੀਆਂ ਗਈਆਂ ਜਿੱਥੇ ਇਸਨੂੰ ਬੀਜਿਆ ਗੀਆਂ ਸੀ। ਵੇਲ ਚਾਹੁੰਦੀ ਸੀ ਕਿ ਨਵਾਂ ਬਾਜ਼ ਉਸ ਨੂੰ ਪਾਣੀ ਦੇਵੇ।
8 ਵੇਲ ਚੰਗੀ ਜ਼ਮੀਨ ਅੰਦਰ ਉਗਾਈ ਗਈ ਸੀ। ਇਹ ਚੋਖੇ ਪਾਣੀ ਕੰਢੇ ਲਗਾਈ ਗਈ ਸੀ। ਇਸਨੇ ਟਾਹਣੀਆਂ ਅਤੇ ਫ਼ਲ ਪੈਦਾ ਕੀਤੇ ਹੋਣੇ ਸੀ। ਇਹ ਬਹੁਤ ਚੰਗੀ ਅੰਗੂਰੀ ਵੇਲ ਬਣ ਸਕਦੀ ਸੀ ।"
9 ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। "ਕੀ ਤੁਸੀਂ ਸੋਚਦੇ ਹੋ ਕਿ ਪੌਦਾ ਸਫ਼ਲ ਹੋਵੇਗਾ? ਨਹੀਂ! ਨਵਾਂ ਬਾਜ਼ ਪੁੱਟ ਦੇਵੇਗਾ ਪੌਦੇ ਨੂੰ ਜ਼ਮੀਨ ਉੱਤੋਂ। ਅਤੇ ਪੰਛੀ ਪੌਦੇ ਦੀਆਂ ਜਢ਼ਾਂ ਪੁੱਟ ਦੇਵੇਗਾ। ਇਹ ਸਾਰੇ ਅੰਗੂਰਾਂ ਨੂੰ ਖਾ ਜਾਵੇਗਾ। ਫ਼ੇਰ ਨਵੇਂ ਪੱਤੇ ਕੁਮਲਾ ਜਾਣਗੇ। ਪੌਦਾ ਬਹੁਤ ਕਮਜ਼ੋਰ ਹੋਵੇਗਾ। ਉਸ ਪੌਦੇ ਨੂੰ ਜਢ਼ੋਁ ਪੁਟ੍ਟਣ ਲਈ ਤਕੜੇ ਹੱਥਾਂ ਦੀ ਜਾਂ ਤਾਕਤਵਰ ਕੌਮ ਦੀ ਲੋੜ ਨਹੀਂ ਪਵੇਗੀ।
10 ਕੀ ਉਗ੍ਗੇਗਾ ਪੌਦਾ ਓਥੇ ਜਿੱਥੇ ਇਸਨੂੰ ਲਾਇਆ ਗਿਆ ਹੈ? ਨਹੀਂ! ਗਰਮ ਹਵਾ ਵਗੇਗੀ ਅਤੇ ਪੌਦਾ ਸੁੱਕ ਕੇ ਮੁਰਝਾ ਜਾਵੇਗਾ। ਮਰ ਜਾਵੇਗਾ ਇਹ ਓਥੇ ਹੀ ਜਿੱਥੇ ਇਸਨੂੰ ਲਾਇਆ ਗਿਆ ਸੀ।"
11 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ,
12 "ਇਸ ਕਹਾਣੀ ਨੂੰ ਇਸਰਾਏਲ ਦੇ ਲੋਕਾਂ ਨੂੰ ਸਮਝਾਓ - ਉਹ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਹਨ। ਉਨ੍ਹਾਂ ਨੂੰ ਇਹ ਗੱਲਾਂ ਦੱਸ: ਪਹਿਲਾ ਬਾਜ਼ (ਨਬੂਕਦਨੱਸਰ ਹੈ) ਬਾਬਲ ਦਾ ਰਾਜਾ ਹੈ। ਉਹ ਯਰੂਸ਼ਲਮ ਵਿੱਚ ਆਇਆ ਅਤੇ ਰਾਜੇ ਅਤੇ ਹੋਰਨਾਂ ਆਗੂਆਂ ਨੂੰ ਫ਼ੜ ਕੇ ਲੈ ਗਿਆ। ਉਹ ਉਨ੍ਹਾਂ ਨੂੰ ਬਾਬਲ ਲੈ ਆਇਆ।
13 ਫ਼ੇਰ ਨਬੂਕਦਨੱਸਰ ਨੇ ਰਾਜੇ ਦੇ ਘਰਾਣੇ ਦੇ ਇੱਕ ਸਦਸ਼੍ਸ਼ ਨਾਲ ਇਕਰਾਰਨਾਮਾ ਕੀਤਾ। ਨਬੂਕਦਨੱਸਰ ਨੇ ਉਸਨੂੰ ਇੱਕ ਇਕਰਾਰ ਕਰਨ ਲਈ ਮਜ਼ਬੂਰ ਕਰ ਦਿੱਤਾ। ਇਸ ਲਈ ਉਸ ਬੰਦੇ ਨੇ ਨਬੂਕਦਨੱਸਰ ਨਾਲ ਵਫ਼ਾਦਾਰੀ ਦਾ ਇਕਰਾਰ ਕੀਤਾ। ਨਬੂਕਦਨੱਸਰ ਨੇ ਇਸਨੂੰ ਯਹੂਦਾਹ ਦਾ ਨਵਾਂ ਰਾਜਾ ਬਣਾ ਦਿੱਤਾ। ਫ਼ੇਰ ਉਹ ਸਾਰੇ ਤਾਕਤਵਰ ਲੋਕਾਂ ਨੂੰ ਯਹੂਦਾਹ ਤੋਂ ਬਾਹਰ ਲੈ ਗਿਆ।
14 ਇਸ ਲਈ ਯਹੂਦਾਹ ਕਮਜ਼ੋਰ ਰਾਜ ਹੋ ਗਿਆ ਜਿਹੜਾ ਕਿ ਨਬੂਕਦਨੱਸਰ ਦੇ ਵਿਰੁੱਧ ਨਹੀਂ ਸੀ ਹੋ ਸਕਦਾ। ਲੋਕਾਂ ਨੂੰ ਉਸ ਇਕਰਾਰਨਾਮੇ ਦਾ ਪਾਲਨ ਕਰਨ ਲਈ ਮਜ਼ਬੂਰ ਕੀਤਾ ਗਿਆ। ਜਿਹੜਾ ਨਬੂਕਦਨੱਸਰ ਨੇ ਯਹੂਦਾਹ ਦੇ ਨਵੇਂ ਰਾਜੇ ਨਾਲ ਕੀਤਾ ਸੀ।
15 ਪਰ ਇਸ ਨਵੇਂ ਰਾਜੇ ਨੇ ਕਿਸੇ ਤਰ੍ਹਾਂ ਨਬੂਕਦਨੱਸਰ ਦੇ ਵਿਰੁੱਧ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਮਿਸਰ ਤੋਂ ਸਹਾਇਤਾ ਮੰਗਣ ਲਈ ਸੰਦੇਸ਼ਵਾਹਕ ਭੇਜੇ। ਨਵੇਂ ਰਾਜੇ ਨੇ ਬਹੁਤ ਸਾਰੇ ਘੋੜਿਆਂ ਅਤੇ ਫ਼ੌਜੀਆਂ ਦੀ ਮੰਗ ਕੀਤੀ। ਹੁਣ, ਕੀ ਤੁਹਾਡਾ ਖਿਆਲ ਹੈ ਕਿ ਯਹੂਦਾਹ ਦਾ ਨਵਾਂ ਰਾਜਾ ਸਫ਼ਲ ਹੋ ਜਾਵੇਗਾ? ਕੀ ਤੁਹਾਡਾ ਖਿਆਲ ਹੈ ਕਿ ਨਵੇਂ ਰਾਜੇ ਕੋਲ ਇੰਨੀ ਤਾਕਤ ਹੋਵੇਗੀ ਕਿ ਉਹ ਇਕਰਾਰਨਾਮੇ ਨੂੰ ਤੋੜ ਸਕੇ ਅਤੇ ਸਜ਼ਾ ਤੋਂ ਬਚ ਸਕੇ?"
16 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, "ਮੈਂ ਆਪਣੇ ਜੀਵਨ ਨੂੰ ਸਾਖੀ ਰੱਖ ਕੇ ਇਕਰਾਰ ਕਰਦਾ ਹਾਂ ਕਿ ਇਹ ਨਵਾਂ ਰਾਜਾ ਬਾਬਲ ਵਿੱਚ ਮਰ ਜਾਵੇਗਾ! ਨਬੂਕਦਨੱਸਰ ਨੇ ਇਸ ਬੰਦੇ ਨੂੰ ਯਹੂਦਾਹ ਦਾ ਰਾਜਾ ਬਣਾਇਆ। ਪਰ ਇਸ ਬੰਦੇ ਨੇ ਨਬੂਕਦਨੱਸਰ ਨਾਲ ਆਪਣਾ ਇਕਰਾਰ ਤੋੜ ਦਿੱਤਾ। ਇਸ ਨਵੇਂ ਰਾਜੇ ਨੇ ਉਸ ਇਕਰਾਰਨਾਮੇ ਨੂੰ ਅਣਡਿਠ੍ਠ ਕਰ ਦਿੱਤਾ।
17 ਅਤੇ ਮਿਸਰ ਦਾ ਰਾਜਾ ਯਹੂਦਾਹ ਦੇ ਰਾਜੇ ਨੂੰ ਬਚਾ ਨਹੀਂ ਸਕੇਗਾ। ਭਾਵੇਂ ਉਹ ਬਹੁਤ ਸਾਰੇ ਫ਼ੌਜੀ ਭੇਜ ਦੇਵੇ ਪਰ ਮਿਸਰ ਦੀ ਮਹਾਂਸ਼ਕਤੀ ਵੀ ਯਹੂਦਾਹ ਨੂੰ ਬਚਾ ਨਹੀਂ ਸਕੇਗੀ। ਨਬੂਕਦਨੱਸਰ ਦੀ ਫ਼ੌਜ ਕਚ੍ਚੀਆਂ (ਮਿੱਟੀ ਦੀਆਂ) ਸੜਕਾਂ ਬਣਾਵੇਗੀ ਅਤੇ ਮਿੱਟੀ ਦੀਆਂ ਕੰਧਾਂ ਉਸਾਰੇਗੀ, ਸ਼ਹਿਰ ਉੱਤੇ ਕਬਜ਼ਾ ਕਰਨ ਲਈ। ਬਹੁਤ ਲੋਕ ਮਰਨਗੇੇ।
18 ਪਰ ਯਹੂਦਾਹ ਦਾ ਰਾਜਾ ਬਚਕੇ ਨਿਕਲ ਸਕੇਗਾ। ਕਿਉਂ? ਕਿਉਂ ਕਿ ਉਸਨੇ ਆਪਣੇ ਇਕਰਾਰਨਾਮੇ ਨੂੰ ਅੱਖੋਁ ਪਰੋਖੇ ਕੀਤਾ। ਉਸਨੇ ਨਬੂਕਦਨੱਸਰ ਨਾਲ ਕੀਤਾ ਇਕਰਾਰਨਾਮਾ ਤੋੜਿਆ।"
19 ਯਹੋਵਾਹ ਮੇਰੇ ਪ੍ਰਭੂ, ਇਹ ਇਕਰਾਰ ਕਰਦਾ ਹੈ: "ਮੈਂ ਆਪਣੇ ਜੀਵਨ ਦੀ ਸਹੁੰ ਖਾਕੇ ਆਖਦਾ ਹਾਂ ਕਿ ਮੈਂ ਯਹੂਦਾਹ ਦੇ ਰਾਜੇ ਨੂੰ ਸਜ਼ਾ ਦਿਆਂਗਾ। ਕਿਉਂ ਕਿ ਉਸਨੇ ਮੇਰੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ। ਉਸਨੇ ਸਾਡਾ ਇਕਰਾਰਨਾਮਾ ਤੋੜਿਆ।
20 ਮੈਂ ਆਪਣਾ ਜਾਲ ਵਛਾਵਾਂਗਾ, ਅਤੇ ਉਹ ਇਸ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸਨੂੰ ਬਾਬਲ ਲਿਆਵਾਂਗਾ। ਅਤੇ ਮੈਂ ਉਸਨੂੰ ਉਸ ਥਾਂ ਉੱਤੇ ਸਜ਼ਾ ਦਿਆਂਗਾ। ਮੈਂ ਉਸ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਹ ਮੇਰੇ ਵਿਰੁੱਧ ਹੋ ਗਿਆ ਸੀ।
21 ਅਤੇ ਮੈਂ ਉਸਦੀ ਫ਼ੌਜ ਨੂੰ ਨਸ਼ਟ ਕਰ ਦਿਆਂਗਾ। ਮੈਂ ਉਸਦੇ ਬਿਹਤਰੀਨ ਸੈਨਿਕਾਂ ਨੂੰ ਤਬਾਹ ਕਰ ਦਿਆਂਗਾ। ਅਤੇ ਮੈਂ ਬਚੇ ਹੋਇਆਂ ਨੂੰ ਹਵਾ ਵਿੱਚ ਖਿਲਾਰ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਅਤੇ ਮੈਂ ਤੈਨੂੰ ਇਹ ਗੱਲਾਂ ਦਸੀਆਂ ਹਨ।"
22 ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ:"ਮੈਂ ਇੱਕ ਉੱਚੇ ਲੰਮੇ ਦਿਆਰ ਦੀ ਟਾਹਣੀ ਲਵਾਂਗਾ। ਮੈਂ ਰੁੱਖ ਦੀ ਚੋਟੀ ਤੋਂ ਇੱਕ ਛੋਟੀ ਟਾਹਣੀ ਲਵਾਂਗਾ। ਅਤੇ ਮੈਂ ਖੁਦ ਇਸਨੂੰ ਬਹੁਤ ਉੱਚੇ ਪਰਬਤ ਉੱਤੇ ਬੀਜਾਂਗਾ।
23 ਮੈਂ ਖੁਦ ਇਸਨੂੰ ਇਸਰਾਏਲ ਦੇ ਬਹੁਤ ਉੱਚੇ ਪਰਬਤ ਉੱਤੇ ਬੀਜਾਂਗਾ। ਉਹ ਟਾਹਣੀ ਵਧਕੇ ਰੁੱਖ ਬਣ ਜਾਵੇਗੀ। ਇਸਦੀਆਂ ਟਾਹਣੀਆਂ ਉਗ੍ਗਣਗੀਆਂ ਅਤੇ ਇਸਨੂੰ ਲੱਗੇਗਾ ਫ਼ਲ। ਇਹ ਦਿਆਰ ਦਾ ਇੱਕ ਖੂਬਸੂਰਤ ਰੁੱਖ ਬਣ ਜਾਵੇਗੀ। ਇਸ ਦੀਆਂ ਟਾਹਣੀਆਂ ਉੱਤੇ ਬਹੁਤ ਪੰਛੀ ਬੈਠਣਗੇ। ਬਹੁਤ ਪੰਛੀ ਇਸ ਦੀਆਂ ਟਾਹਣੀਆਂ ਦੀ ਛਾਂ ਅੰਦਰ ਰਹਿਣਗੇ।
24 ਫ਼ੇਰ ਪਤਾ ਲੱਗ ਜਾਵੇਗਾ ਹੋਰਨਾਂ ਰੁੱਖਾਂ ਨੂੰ ਕਿ ਮੈਂ ਲੰਮੇ ਰੁੱਖਾਂ ਨੂੰ ਧਰਤ ਉੱਤੇ ਡਿੱਗਣ ਦਿੰਦਾ ਹਾਂ ਅਤੇ ਛੋਟੇ ਰੁੱਖਾਂ ਨੂੰ ਬਹੁਤ ਵੱਡੇ ਵਧਣ ਦਿੰਦਾ ਹਾਂ। ਮੈਂ ਹਰੇ ਰੁੱਖਾਂ ਨੂੰ ਸੁੱਕਾ ਦਿੰਦਾ ਹਾਂ, ਅਤੇ ਮੈਂ ਸੁਕੇ ਰੁੱਖਾਂ ਨੂੰ ਹਰਾ ਕਰ ਦਿੰਦਾ ਹਾਂ। ਮੈਂ ਯਹੋਵਾਹ ਹਾਂ। ਜੇ ਮੈਂ ਕੁਝ ਕਰਨ ਲਈ ਜੋ ਆਖਦਾ ਹਾਂ ਤਾਂ ਅਵੱਸ਼ ਮੈਂ ਓਹੀ ਕਰਾਂਗਾ।"